• Home
  • ਐਪਲ ਦੇ ਸੀ.ਈ.ਓ ਨੂੰ ਪਿਛਲੇ ਸਾਲ ਦਾ 84 ਕਰੋੜ ਰੁਪਏ ਦਾ ਬੋਨਸ ਮਿਲਿਆ

ਐਪਲ ਦੇ ਸੀ.ਈ.ਓ ਨੂੰ ਪਿਛਲੇ ਸਾਲ ਦਾ 84 ਕਰੋੜ ਰੁਪਏ ਦਾ ਬੋਨਸ ਮਿਲਿਆ

ਕੇਲੈਫੋਰਨੀਆ : ਐਪਲ ਕੰਪਨੀ ਦੇ ਸੀ ਈ ਓ ਟਿਮ ਕੁੱਕ ਨੂੰ ਪਿਛਲੇ ਸਾਲ ਦਾ 84 ਕਰੋੜ ਰੁਪਏ ਦਾ ਬੋਨਸ ਮਿਲਿਆ ਹੈ ਤੇ ਇਹ ਹੁਣ ਤਕ ਦਾ ਸਭ ਤੋਂ ਜ਼ਿਆਦਾ ਬੋਨਸ ਹੈ। ਐਪਲ ਨੇ ਬੀਤੀ ਸ਼ਾਮ ਇਸ ਬਾਰੇ ਪ੍ਰਗਟਾਵਾ ਕੀਤਾ। ਅਧਿਕਾਰੀਆਂ ਨੇ ਇਹ ਵੀ ਦਸਿਆ ਕਿ ਕੁੱਕ ਨੂੰ ਬੀਤੇ ਸਾਲ 'ਚ 847 ਕਰੋੜ ਦੇ ਸ਼ੇਅਰ ਮਿਲੇ ਤੇ ਉਨਾਂ ਦੀ ਕੁੱਲ ਕਮਾਈ ਇੱਕ ਸਾਲ 'ਚ 957 ਕਰੋੜ ਰੁਪਏ ਹੋਈ ਹੈ। ਕੁੱਕ ਨੂੰ ਪਿਛਲੇ ਸਾਲ ਵੀ 65 ਕਰੋੜ ਰੁਪਏ ਦਾ ਬੋਨਸ ਮਿਲਿਆ ਸੀ।