• Home
  • ਅਫ਼ਗ਼ਾਨਿਸਤਾਨ ਨਾਲ ਭਾਰਤ ਦੇ ਹਿੱਤ ਜੁੜੇ-ਤਾਲਿਬਾਨ ਨਾਲ ਗੱਲਬਾਤ ਸਮੇਂ ਭਾਰਤ ਨੂੰ ਸ਼ਾਮਲ ਕੀਤਾ ਜਾਵੇ : ਫ਼ੌਜ ਮੁਖੀ

ਅਫ਼ਗ਼ਾਨਿਸਤਾਨ ਨਾਲ ਭਾਰਤ ਦੇ ਹਿੱਤ ਜੁੜੇ-ਤਾਲਿਬਾਨ ਨਾਲ ਗੱਲਬਾਤ ਸਮੇਂ ਭਾਰਤ ਨੂੰ ਸ਼ਾਮਲ ਕੀਤਾ ਜਾਵੇ : ਫ਼ੌਜ ਮੁਖੀ

ਨਵੀਂ ਦਿੱਲੀ : ਭਾਰਤੀ ਫ਼ੌਜ ਮੁਖੀ ਵਿਪਨ ਰਾਵਤ ਨੇ ਪਹਿਲੀ ਵਾਰ ਅਫ਼ਗ਼ਾਨਿਸਤਾਨ ਬਾਰੇ ਬਿਆਨ ਦਿੰਦਿਆਂ ਕਿਹਾ ਹੈ ਕਿ ਭਾਰਤ ਦੇ ਅਫ਼ਗ਼ਾਨਿਸਤਾਨ ਨਾਲ ਹਿੱਤ ਜੁੜੇ ਹੋਏ ਹਨ ਤੇ ਜੇਕਰ ਤਾਲਿਬਾਨ ਨਾਲ ਗੱਲਬਾਤ ਹੁੰਦੀ ਹੈ ਤਾਂ ਭਾਰਤ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਫ਼ੌਜ ਮੁਖੀ ਇਥੇ ਸਾਲਾਨਾ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ।
ਰਾਵਤ ਨੇ ਕਸ਼ਮੀਰ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਉਥੇ ਹਾਲਾਤ ਕਾਬੂ ਕਰਨ ਦੀ ਕਾਫ਼ੀ ਲੋੜ ਹੈ ਤੇ ਫ਼ੌਜ ਗਰਮ ਤੇ ਨਰਮ ਦੋਹਾਂ ਨੀਤੀਆਂ 'ਤੇ ਚੱਲ ਰਹੀ ਹੈ। ਉਨਾਂ ਕਿਹਾ ਕਿ ਅੱਤਵਾਦੀਆਂ ਦੀ ਘਰ ਵਾਪਸੀ ਦੇ ਰਸਤੇ ਅੱਜ ਵੀ ਖੁਲੇ ਹਨ ਤੇ ਇਹ ਦੇਖਣਾ ਹੋਵੇਗਾ ਕਿ ਇਸ ਦਾ ਅਸਰ ਅੰਤਵਾਦੀਆਂ ਉਪਰ ਕਿੰਨਾ ਕੁ ਪੈਂਦਾ ਹੈ।
ਹਥਿਆਰਾਂ ਦੀ ਸਪਲਾਈ ਬਾਰੇ ਫ਼ੌਜ ਮੁਖੀ ਨੇ ਕਿਹਾ ਕਿ ਡੀਆਰਡੀਓ ਫਰਵਰੀ ਤਕ ਦੱਸ ਦੇਵੇਗਾ ਕਿ ਉਹ ਮਿਜ਼ਾਇਲਾਂ ਤੇ ਰਾਕੇਟ ਕਿੰਨੀ ਦੇਰ 'ਚ ਸਪਲਾਈ ਕਰੇਗਾ, ਨਹੀਂ ਤਾਂ ਸਾਡੇ ਕੋਲ ਵਿਕਲਪ ਹੈ ਕਿ ਅਸੀਂ ਵਿਦੇਸ਼ 'ਚੋਂ ਇਹ ਹਕਿਆਰ ਮੰਗਵਾਵਾਂਗੇ।