• Home
  • ਅਮਨ ਅਮਾਨ ਨਾਲ ਹੋਈਆਂ ਪਈਆਂ ਦੁਬਾਰਾ ਵੋਟਾਂ

ਅਮਨ ਅਮਾਨ ਨਾਲ ਹੋਈਆਂ ਪਈਆਂ ਦੁਬਾਰਾ ਵੋਟਾਂ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਵਿਚ 19 ਸਤੰਬਰ ਨੂੰ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਦੌਰਾਨ ਹੋਈਆਂ ਗੜਬੜੀਆਂ ਕਾਰਨ ਕਈ ਥਾਵਾਂ 'ਤੇ ਚੋਣ ਰੱਦ ਕਰ ਦਿੱਤੀ ਸੀ ਤੇ ਉਨਾਂ ਥਾਵਾਂ 'ਤੇ ਅੱਜ ਦੁਬਾਰਾ ਵੋਟਾਂ ਪਈਆਂ ਹਨ। ਸਵੇਰ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤਕ ਪਈਆਂ ਵੋਟਾਂ ਵਿਚ ਕਿਤੋਂ ਵੀ ਕਿਸੇ ਅਣਸੁਖਾਂਵੀ ਘਟਨਾ ਦੀ ਖ਼ਬਰ ਨਹੀਂ ਮਿਲੀ। ਸਭ ਤੋਂ ਵਿਵਾਦਤ ਰਹੇ ਜ਼ਿਲਾ ਮੁਕਤਸਰ 'ਚ ਵੀ ਅਮਨ ਅਮਾਨ ਰਿਹਾ ਜਿਥੇ ਲੋਕ ਭਾਰੀ ਉਤਸ਼ਾਹ ਨਾਲ ਵੋਟਾਂ ਪਾਉਂਦੇ ਨਜ਼ਰ ਆਏ। ਪਿੰਡ ਲੱਖੇਵਾਲੀ ਅਤੇ ਕੌੜਿਆਂਵਾਲੀ ਵਿਖੇ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੀਆਂ ਵੋਟਾਂ ਦਾ ਕੰਮ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਅਮਨ ਅਤੇ ਸ਼ਾਂਤੀ ਨਾਲ ਪੂਰਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ 19 ਸਤੰਬਰ ਨੂੰ ਪਈਆਂ ਵੋਟਾਂ ਦੌਰਾਨ ਉਕਤ ਦੋਵਾਂ ਪਿੰਡਾਂ ਦੇ ਪੋਲਿੰਗ ਬੂਥਾਂ 'ਤੇ ਬਾਹਰੋ ਆਏ ਲੋਕਾਂ ਨੇ ਕਬਜ਼ਾ ਕਰ ਲਿਆ ਸੀ।ਜਿਸ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਨੇ ਇਥੇ ਦੁਬਾਰਾ ਵੋਟਾਂ ਪਾਏ ਜਾਣ ਦੀ ਸਿਫ਼ਾਰਸ਼ ਚੋਣ ਕਮਿਸ਼ਨ ਨੂੰ ਕੀਤੀ ਸੀ।
ਇਸੇ ਤਰਾਂ ਸੂਬੇ ਦੇ ਹੋਰਨਾਂ ਇਲਾਕਿਆਂ 'ਚ ਵੀ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਿਆ ਗਿਆ।