• Home
  • ਚਿੱਟੀ ਮੱਖੀ ਦੀ ਰੋਕਥਾਮ ਲਈ ਕੀਤੇ ਨਵੇਂ ਉਪਾਅ

ਚਿੱਟੀ ਮੱਖੀ ਦੀ ਰੋਕਥਾਮ ਲਈ ਕੀਤੇ ਨਵੇਂ ਉਪਾਅ

ਬਠਿੰਡਾ, (ਖ਼ਬਰ ਵਾਲੇ ਬਿਊਰੋ): ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਬਲਾਕ ਸੰਗਤ ਵਿਖੇ ਨਰਮੇ 'ਤੇ ਚਿੱਟੀ ਦੀ ਰੋਕਥਾਮ ਲਈ ਸਟਿੱਕੀ ਟਰੈਪ ਖੇਤਾਂ ਵਿਚ ਲਗਾਏ ਗਏ। ਖੇਤੀਬਾੜੀ ਵਿਕਾਸ ਅਫ਼ਸਰ ਅਸਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਇਸ ਵਾਰ ਨਰਮੇ ਦੀ ਫ਼ਸਲ ਚੰਗੀ ਹੋਣ ਦੀ ਉਮੀਦ ਹੈ ਅਤੇ ਝਾੜ 12 ਕੁਇੰਟਲ ਪ੍ਰਤੀ ਏਕੜ ਹੋ ਸਕਦਾ ਹੈ। ਉਨ•ਾਂ ਦੱਸਿਆ ਕਿ ਇਸ ਵੇਲੇ ਚਿੱਟੀ ਮੱਖੀ  ਨੂੰ ਨਰਮੇ ਦੇ ਖੇਤਾਂ ਵਿਚ ਫੈਲਣ ਤੋਂ ਰੋਕਣ ਲਈ ਸਟਿੱਕੀ ਟਰੈਪ ਲਗਾਏ ਜਾਣੇ ਜ਼ਰੂਰੀ ਹਨ ਤਾਂ ਜੋ ਨਰਮੇ ਦੀ ਫ਼ਸਲ ਦਾ ਭਰਪੂਰ ਝਾੜ ਲਿਆ ਜਾ ਸਕੇ।
ਇਸ ਤੋਂ ਇਲਾਵਾ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖ-ਵੱਖ ਨਗਰ ਪੰਚਾਇਤਾਂ ਵਿਚ ਸਫ਼ਾਈ ਦਾ ਕੰਮ ਕੀਤਾ ਗਿਆ। ਕੁਮਾਰ ਰਾਇਸਮਿਲਜ਼ ਰਾਮਾ ਮੰਡੀ ਅਤੇ ਸ਼ਿਵਮ ਰਾਇਸਮਿਲਜ਼ ਵਿਖੇ ਉਦਯੋਗ ਵਿਭਾਗ ਦੁਆਰਾ ਸਨਅਤਾਂ ਦੇ ਪ੍ਰਬੰਧਕ ਅਤੇ ਮਾਲਕਾਂ ਨੂੰ ਆਲਾ-ਦੁਆਲਾ ਸਾਫ਼ ਰੱਖਣ ਲਈ, ਬੂਟੇ ਲਗਾਕੇ ਇਲਾਕੇ ਨੂੰ ਹਰਿਆਵਲ ਰੱਖਣ ਲਈ ਅਤੇ ਸਨਅਤ ਵਿਚੋਂ ਨਿਕਲਣ ਵਾਲੇ ਕੂੜੇ-ਕਰਕਟ ਨੂੰ ਸੁਚੱਜੇ ਤਰੀਕੇ ਨਾਲ ਸੁੱਟਣ ਬਾਰੇ ਜਾਣਕਾਰੀ ਦਿੱਤੀ।