• Home
  • ਬੈਂਸ ,ਖਹਿਰਾ ਤੇ ਟਕਸਾਲੀ ਅਕਾਲੀਆਂ ਚ ਖੜਕੀ ? ਪੜ੍ਹੋ ਸੇਖਵਾਂ ਦਾ ਵੱਡਾ ਬਿਆਨ

ਬੈਂਸ ,ਖਹਿਰਾ ਤੇ ਟਕਸਾਲੀ ਅਕਾਲੀਆਂ ਚ ਖੜਕੀ ? ਪੜ੍ਹੋ ਸੇਖਵਾਂ ਦਾ ਵੱਡਾ ਬਿਆਨ

ਚੰਡੀਗੜ੍ਹ :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਤੋਂ ਇਲਾਵਾ ਡੇਰਾ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾਉਣ ਆਦਿ ਮੁੱਦਿਆਂ ਨੂੰ ਲੈ ਕੇ ਬਾਦਲ ਦਲ ਤੋਂ ਬਗਾਵਤ ਕਰਕੇ ਆਪਣੀ ਵੱਖਰੀ ਪਾਰਟੀ ਟਕਸਾਲੀ ਅਕਾਲੀ ਦਲ  ਬਣਾਉਣ ਵਾਲੇ ਨੇਤਾਵਾਂ ਤੇ ਲੋਕ ਇਨਸਾਫ ਪਾਰਟੀ, ਪੰਜਾਬੀ ਏਕਤਾ ਪਾਰਟੀ ,ਬਹੁਜਨ ਸਮਾਜ ਪਾਰਟੀ ਆਦਿ ਵਿੱਚ ਪਿਛਲੇ ਦਿਨੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਬਣਾਏ ਜਾਣ ਵਾਲੇ ਡੈਮੋਕ੍ਰੇਟਿਕ ਅਲਾਇੰਸ ਵਿੱਚ ਤਰੇੜਾਂ ਉਸ ਸਮੇਂ ਪੈ ਗਈਆਂ ,ਜਦੋਂ ਅਕਾਲੀ ਦਲ ਟਕਸਾਲੀ ਵੱਲੋਂ ਆਪਣਾ ਉਮੀਦਵਾਰ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੂੰ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਮੈਦਾਨ ਚ ਉਤਾਰਨ ਦਾ ਐਲਾਨ ਕਰ ਦਿੱਤਾ । ਇਸ ਤੋਂ ਭੜਕੇ ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਨੇ ਮੀਡੀਆ ਚ ਇਹ ਗੱਲ ਰੱਖ ਦਿੱਤੀ ਕਿ ਅਕਾਲੀ ਦਲ( ਟਕਸਾਲੀ )ਡੈਮੋਕ੍ਰੇਟਿਕ ਅਲਾਇੰਸ ਦਾ ਹਿੱਸਾ ਨਹੀਂ ਹਨ ।

ਦੂਜੇ ਪਾਸੇ ਇਸ ਸਬੰਧੀ" ਖ਼ਬਰ ਵਾਲੇ ਡਾਟ ਕਾਮ" ਵੱਲੋਂ ਜਦੋਂ  ਅਕਾਲੀ ਦਲ ਟਕਸਾਲੀ ਦੇ ਨੇਤਾ ਜਥੇਦਾਰ ਸੇਵਾ ਸਿੰਘ ਸੇਖਵਾਂ ਤੋਂ ਉਨ੍ਹਾਂ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਸਪੱਸ਼ਟ ਕਰ ਦਿੱਤਾ ਕਿ ਜਦੋਂ ਡੈਮੋਕ੍ਰੇਟਿਕ ਅਲਾਇੰਸ ਬਣਿਆ ਹੀ ਨਹੀਂ, ਅਸੀਂ ਉਸ ਦਾ ਹਿੱਸਾ ਕਿਵੇਂ ਹੋ ਸਕਦੇ ਹਨ ।ਜਥੇਦਾਰ ਸੇਖਵਾਂ ਨੇ ਸਪੱਸ਼ਟ ਕੀਤਾ ਕਿ ਅਸੀਂ ਗੱਠਜੋੜ ਬਣਾਉਣ ਲਈ ਮੀਟਿੰਗਾਂ ਜ਼ਰੂਰ ਕੀਤੀਆਂ ਹਨ, ਪਰ ਸੀਟਾਂ ਤੇ ਅਜੇ ਤੱਕ ਕੋਈ ਵੀ ਸਮਝੌਤਾ ਸਿਰੇ ਨਹੀਂ ਚੜ੍ਹਿਆ । ਉਨ੍ਹਾਂ ਕਿਹਾ ਕਿ ਅਕਾਲੀ ਦਲ ਟਕਸਾਲੀ ਦਾ ਮੁੱਖ ਮਕਸਦ ਕਾਂਗਰਸ ਤੇ ਬਾਦਲਾਂ ਨੂੰ ਹਰਾ ਕੇ ਆਪਣੇ ਜੇਤੂ ਉਮੀਦਵਾਰ ਮੂਹਰੇ ਲਿਆਉਣੇ ਹਨ । ਸੇਖਵਾਂ ਨੇ ਭਾਵੇਂ ਬੈਂਸ ਤੇ ਖਹਿਰਾ ਦੇ ਬਿਆਨ ਤੇ ਕੋਈ ਟਿੱਪਣੀ ਨਹੀਂ ਕੀਤੀ ।ਪਰ ਉਨ੍ਹਾਂ ਕਿਹਾ ਇਨ੍ਹਾਂ ਦੋਵਾਂ ਆਗੂਆਂ ਵੱਲੋਂ ਬਣਾਈਆਂ ਪਾਰਟੀਆਂ ਦਾ ਅਲਾਇੰਸ ਦਾ ਸ਼ੁਰੂ ਤੋਂ ਹੀ ਹੈ ,ਪਰ ਸੇਖਵਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਅਖੀਰ ਤੱਕ ਹਮਖਿਆਲੀ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰ ਕੋਸ਼ਿਸ਼ ਹੋਵੇਗੀ ।