• Home
  • ਸਵੀਡਨ ਦੇ ਏਅਰਪੋਰਟ ‘ਤੇ ਇਮਾਰਤ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼-ਯਾਤਰੀ ਸੁਰੱਖਿਅਤ

ਸਵੀਡਨ ਦੇ ਏਅਰਪੋਰਟ ‘ਤੇ ਇਮਾਰਤ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼-ਯਾਤਰੀ ਸੁਰੱਖਿਅਤ

ਸਟਾਕਹਾਮ : ਬੀਤੀ ਰਾਤ ਸਵੀਡਨ ਦੇ ਸਟਾਕਹਾਮ ਏਅਰਪੋਰਟ 'ਤੇ ਏਅਰ ਇੰਡੀਆ ਦਾ ਇੱਕ ਜਹਾਜ਼ ਇਮਾਰਤ ਨਾਲ ਟਕਰਾ ਗਿਆ। ਦੁਰਘਟਨਾ ਸਮੇਂ ਜਹਾਜ਼ 'ਚ 179 ਯਾਤਰੀ ਸਵਾਰ ਸਨ। ਖੁਸ਼ਕਿਸਮਤੀ ਇਹ ਰਹੀ ਕਿ ਕਿਸੇ ਮੁਸਾਫਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਇਹ ਘਟਨਾ ਸਥਾਨਕ ਸਮੇ ਅਨੁਸਾਰ 5.45 ਵਜੇ ਸਵੇਰੇ ਵਾਪਰੀ।  ਏਅਰ ਇੰਡੀਆ ਦੀ ਫਲਾਇਟ ਨੰਬਰ 167 ਅਜੇ ਉਤਰ ਹੀ ਰਹੀ ਸੀ ਕਿ ਰਨਵੇਅ ਦਾ 50 ਮੀਟਰ ਦਾ ਪੜਾਅ ਪੂਰਾ ਹੁੰਦਿਆਂ ਹੀ ਜਹਾਜ਼ ਇਮਾਰਤ ਨਾਲ ਟਕਰਾ ਗਿਆ। ਭਾਵੇਂ ਪਾਇਲਟ ਨੇ ਮੁਸ਼ਤੈਦੀ ਦਿਖਾਉਂਦਿਆ ਜਹਾਜ਼ ਨੂੰ ਕੰਟਰੋਲ ਕਰ ਲਿਆ ਗਿਆ ਪਰ ਉਸ ਤੋਂ ਪਹਿਲਾਂ ਜਹਾਜ਼ ਦੇ ਪੰਖ ਇਮਾਰਤ 'ਚ ਫਸ ਗਏ ਤੇ ਜਹਾਜ਼ ਇੱਕ ਪਾਸੇ ਤੋਂ ਉਚਾ ਹੋ ਗਿਆ।