• Home
  • ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਪੁਲੀਸ ਅਧਿਕਾਰੀਆਂ ਦੀ ਮੀਟਿੰਗ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਪੁਲੀਸ ਅਧਿਕਾਰੀਆਂ ਦੀ ਮੀਟਿੰਗ

ਐਸ.ਏ.ਐਸ. ਨਗਰ/ਚੰਡੀਗੜ੍ਹ, 11 ਅਪ੍ਰੈਲ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਪੁਲੀਸ ਅਧਿਕਾਰੀਆਂ ਦੀ ਇਕ ਅੰਤਰ-ਰਾਜੀ ਮੀਟਿੰਗ ਆਈ.ਜੀ. ਰੂਪਨਗਰ ਰੇਂਜ ਸ੍ਰੀਮਤੀ ਵੀ.ਨੀਰਜਾ ਦੀ ਪ੍ਰਧਾਨਗੀ ਹੇਠ ਹੋਈ।

ਪੰਜਾਬ ਪੁਲਿਸ, ਆਫੀਸਰਜ਼ ਇੰਸਟੀਚਿਊਟ ਸੈਕਟਰ-32, ਚੰਡੀਗੜ੍ਹ ਵਿਖੇ ਹੋਈ ਇਸ ਅੰਤਰਰਾਜੀ ਮੀਟਿੰਗ ਵਿੱਚ ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਐਸ.ਏ.ਐਸ. ਨਗਰ ਜ਼ਿਲ੍ਹੇ ਦੀਆਂ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਨਾਲ ਲੱਗਦੀਆਂ ਹੱਦਾਂ ਨੂੰ ਜਾਂਦੀਆਂ ਸਾਰੀਆਂ ਮੁੱਖ ਸੜਕਾਂ ਉਤੇ ਲੱਗਦੇ ਅੰਤਰ-ਰਾਜੀ ਨਾਕਿਆਂ ਅਤੇ ਇਨ੍ਹਾਂ ਨਾਕਿਆਂ ਉਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਬਾਰੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਅੰਬਾਲਾ ਤੋਂ ਆਏ ਪੁਲਿਸ ਅਧਿਕਾਰੀਆਂ ਦੇ ਵਿਚਾਰ ਜਾਣਨ ਮਗਰੋਂ ਲੋੜੀਂਦੇ ਪ੍ਰਬੰਧ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਚੋਣਾਂ ਦੇ ਮੱਦੇਨਜ਼ਰ ਸ਼ਰਾਬ, ਕਰੰਸੀ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨੂੰ ਰੋਕਣ ਲਈ ਚੈਕਿੰਗ ਕਰਨ ਅਤੇ ਇਸ ਜ਼ਿਲ੍ਹੇ ਨਾਲ ਲਗਦੇ ਬਾਹਰਲੇ ਜ਼ਿਲ੍ਹਿਆਂ/ਰਾਜਾਂ ਦੇ ਅਧਿਕਾਰੀਆਂ ਅਤੇ ਨਾਲ ਲਗਦੀਆਂ ਹੱਦਾਂ ਦੇ ਥਾਣਿਆਂ ਦੇ ਐਸ.ਐਚ.ਓਜ਼. ਨਾਲ ਤਾਲਮੇਲ ਰੱਖਣ ਦੀ ਹਦਾਇਤ ਕੀਤੀ ਗਈ। ਮੀਟਿੰਗ ਵਿੱਚ ਭਗੌੜਿਆਂ, ਗੈਂਗਸਟਰਾਂ ਤੋਂ ਇਲਾਵਾ ਸ਼ਰਾਰਤੀ ਅਨਸਰਾਂ ਵੱਲੋਂ ਭੱਜਣ ਲਈ ਵਰਤੇ ਜਾਂਦੇ ਰਸਤਿਆਂ (ਅਸਕੇਪ ਰੂਟਸ) ਬਾਰੇ ਚਰਚਾ ਕੀਤੀ ਗਈ।

ਇਸ ਮੀਟਿੰਗ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਐਸ.ਏ.ਐਸ. ਨਗਰ ਸ. ਹਰਚਰਨ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਸਹਾਇਕ ਜ਼ਿਲ੍ਹਾ ਕਰ ਅਤੇ ਆਬਕਾਰੀ ਅਫਸਰ ਐਸ.ਏ.ਐਸ. ਨਗਰ ਸ੍ਰੀ ਪਰਮਜੀਤ ਸਿੰਘ, ਪੁਲੀਸ ਕਮਿਸ਼ਨਰ ਪੰਚਕੂਲਾ ਸ੍ਰੀ ਸੁਭਾਸ਼ ਸਿੰਘ, ਐਸ.ਐਸ.ਪੀ. ਯੂ.ਟੀ ਚੰਡੀਗੜ੍ਹ ਸ੍ਰੀਮਤੀ ਨਿਲੰਬਰੀ ਜਗਦਾਲੇ, ਐਸ.ਪੀ. ਅੰਬਾਲਾ ਸ੍ਰੀ ਮੋਹਿਤ ਹਾਂਡਾ, ਐਸ.ਪੀ. ਬੱਦੀ ਸ੍ਰੀ ਰੋਹਿਤ ਮਿਗਲਾਨੀ, ਡੀ.ਐਸ.ਪੀ. ਅੰਬਾਲਾ ਸ੍ਰੀ ਮੁਨੀਸ਼ ਸਹਿਗਲ, ਏ.ਸੀ.ਪੀ. ਪੰਚਕੂਲਾ ਸ੍ਰੀ ਵਿਜੈ ਦੇਸ਼ਵਾਲ, ਈ.ਟੀ.ਓ. (ਐਕਸਾਈਜ਼ ਅਤੇ ਟੈਕਸੇਸ਼ਨ) ਐਸ.ਏ.ਐਸ. ਨਗਰ ਸ੍ਰੀ ਵਿਨੋਦ ਪੰਕਜ ਤੋਂ ਇਲਾਵਾ ਐਸ.ਪੀ. (ਸਿਟੀ) ਐਸ.ਏ.ਐਸ. ਨਗਰ ਸ੍ਰੀ ਹਰਵਿੰਦਰ ਸਿੰਘ ਵਿਰਕ, ਡੀ.ਐਸ.ਪੀ. (ਡੀ) ਐਸ.ਏ.ਐਸ. ਨਗਰ ਸ੍ਰੀ ਗੁਰਸੇਵਕ ਸਿੰਘ ਬਰਾੜ, ਡੀ.ਐਸ.ਪੀ. (ਸਥਾਨਕ) ਐਸ.ਏ.ਐਸ. ਨਗਰ ਸ੍ਰੀ ਅਕਾਸ਼ਦੀਪ ਸਿੰਘ ਔਲਖ, ਡੀ.ਐਸ.ਪੀ. ਖਰੜ ਸ੍ਰੀ ਦੀਪ ਕਮਲ ਅਤੇ ਡੀ.ਐਸ.ਪੀ. ਡੇਰਾਬਸੀ ਸ੍ਰੀ ਸਿਮਰਨਜੀਤ ਸਿੰਘ ਲੰਗ ਨੇ ਭਾਗ ਲਿਆ।