• Home
  • ਕਾਂਗਰਸੀ ਵਿਧਾਇਕ ਕਸੂਤਾ ਫਸਿਆ :-ਲਓ ਜੀ, ਕਰੋ ਮੂੰਹ ਮਿੱਠਾ ”ਮਿੱਟੀ ਦੇ ਲੱਡੂਆਂ ਨਾਲ”..! ਪੜ੍ਹੋ ਕਿਉਂ ?

ਕਾਂਗਰਸੀ ਵਿਧਾਇਕ ਕਸੂਤਾ ਫਸਿਆ :-ਲਓ ਜੀ, ਕਰੋ ਮੂੰਹ ਮਿੱਠਾ ”ਮਿੱਟੀ ਦੇ ਲੱਡੂਆਂ ਨਾਲ”..! ਪੜ੍ਹੋ ਕਿਉਂ ?

ਚੰਡੀਗੜ੍ਹ (ਖਬਰ ਵਾਲੇ ਬਿਊਰੋ )

ਕੈਪਟਨ ਦੀ ਕਾਂਗਰਸ ਸਰਕਾਰ ਵੱਲੋਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਮ ਤੇ 75% ਤਨਖਾਹਾਂ ਕੱਟ ਦੇ ਫੈਸਲੇ ਤੇ ਅਧਿਆਪਕ ਵਰਗ ਵਿੱਚ ਕਾਫੀ ਰੋਸ ਹੈ ਤੇ ਪੂਰੇ ਪੰਜਾਬ ਵਿੱਚ ਧਰਨਿਆਂ ਦਾ ਦੋਰ ਚੱਲ ਰਿਹਾ ਹੈ। ਇਸੇ ਤਹਿਤ ਅੱਜ ਸਰਵ ਸਿੱਖਿਆ ਅਭਿਆਨ ਦੇ ਅਧਿਆਪਕਾਂ ਵੱਲੋਂ ਫਿਰੋਜ਼ਪੁਰ ਚ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਘਰ ਧਰਨਾ ਦਿੱਤਾ ਅਤੇ ਵਿਧਾਇਕ ਜੀ ਨੂੰ ਮਿੱਟੀ ਦੇ ਬਣੇ ਲੱਡੂਆਂ ਦਾ ਡੱਬਾ ਦਿੱਤਾ।ਅਧਿਆਪਕਾਂ ਦਾ ਕਹਿਣਾ ਸੀ ਕਿ ਜਿਵੇ ਦੇ ਫੈਸਲੇ ਕਾਂਗਰਸ ਸਰਕਾਰ ਲੈ ਰਹੇ ਤੇ ਅਧਿਆਪਕਾਂ ਦੀਆਂ ਤਨਖਾਹਾਂ 42800 ਤੋਂ 15000 ਕੀਤੀਆਂ ਜਾ ਰਹੀਆਂ ਹਨ ਉਸ ਚ ਅਧਿਆਪਕ ਮਿੱਟੀ ਦੇ ਲੱਡੂ ਹੀ ਦੇ ਸਕਦੇ ਹਨ। ਅਧਿਆਪਕਾਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਵਿੱਚ ਬਾਕੀ ਵਿਧਾਇਕਾਂ ਮੰਤਰੀਆਂ ਤੇ ਕਾਂਗਰਸ ਆਗੂਆਂ ਨੂੰ ਵੀ ਮਿੱਟੀ ਤੇ ਸੁਆਹ ਦੇ ਲੱਡੂ ਦਿੱਤੇ ਜਾਣਗੇ।