• Home
  • ਸਟੇਟ ਐਵਾਰਡ ਟੂ ਫ਼ਿਜ਼ੀਕਲੀ ਹੈਂਡੀਕੈਪਡ’ ਲਈ ਅਰਜ਼ੀਆਂ ਦੀ ਮੰਗ

ਸਟੇਟ ਐਵਾਰਡ ਟੂ ਫ਼ਿਜ਼ੀਕਲੀ ਹੈਂਡੀਕੈਪਡ’ ਲਈ ਅਰਜ਼ੀਆਂ ਦੀ ਮੰਗ

'ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਮਲ ਕਰਦੇ ਹੋਏ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਵਲੋਂ 'ਸਟੇਟ ਅਵਾਰਡ ਟੂ ਫ਼ਿਜ਼ੀਕਲੀ ਹੈਂਡੀਕੈਪਡ'-2018 ਲਈ ਯੋਗ ਅੰਗਹੀਣ ਵਿਅਕਤੀਆਂ ਜਾਂ ਅਜਿਹੀਆਂ ਸੰਸਥਾਵਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜਿਹਨਾਂ ਨੇ ਅੰਗਹੀਣ ਵਿਅਕਤੀਆਂ ਦੀ ਭਲਾਈ ਹਿੱਤ ਅਹਿਮ ਕਾਰਜ ਕੀਤੇ ਹੋਣ। ਇਹ ਅਵਾਰਡ ਵਿਸ਼ਵ ਅੰਗਹੀਣ ਦਿਵਸ ਮੌਕੇ 03 ਦਸੰਬਰ, 2018 ਨੂੰ ਪ੍ਰਦਾਨ ਕੀਤੇ ਜਾਣਗੇ।
ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ ਨੇ ਦੱਸਿਆ ਕਿ ਯੋਗ ਬਿਨੈਕਾਰ ਇਸ ਅਵਾਰਡ ਲਈ ਅਰਜ਼ੀ ਦੇਣ ਸਬੰਧੀ ਪ੍ਰੋਫਾਰਮਾ ਆਪਣੇ ਸਬੰਧਤ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਪਾਸੋਂ ਹਾਸਿਲ ਕਰ ਸਕਦੇ ਹਨ ਅਤੇ 30 ਸਤੰਬਰ, 2018 ਤੱਕ ਉਸੇ ਦਫਤਰ ਵਿਖੇ ਜਮਾਂ ਕਰਵਾ ਸਕਦੇ ਹਨ।