• Home
  • ਫ਼ਰੀਦਕੋਟ ਰੈਲੀ ਹਰ ਹਾਲਤ ‘ਚ ਹੋ ਕੇ ਰਹੇਗੀ : ਭੂੰਦੜ

ਫ਼ਰੀਦਕੋਟ ਰੈਲੀ ਹਰ ਹਾਲਤ ‘ਚ ਹੋ ਕੇ ਰਹੇਗੀ : ਭੂੰਦੜ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਬੀਤੇ ਦਿਨੀਂ ਅਬੋਹਰ 'ਚ ਅਕਾਲੀ ਦਲ ਦੀ ਰੈਲੀ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 'ਬਾਦਸ਼ਾਹ ਦਰਵੇਸ਼' ਕਹਿ ਕੇ ਗੁਣਗਾਣ ਕਰਨ ਵਾਲੀ ਅਕਾਲੀ ਦਲ ਦੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਪੰਜਾਬ ਸਰਕਾਰ ਵਲੋਂ ਫ਼ਰੀਦਕੋਟ ਵਿਖੇ ਅਕਾਲੀ ਦਲ ਦੀ 16 ਸਤੰਬਰ ਨੂੰ ਹੋਣ ਵਾਲੀ ਰੈਲੀ 'ਤੇ ਰੋਕ ਲਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਕਾਲੀ ਦਲ ਹਰ ਹਾਲਤ 'ਚ ਫ਼ਰੀਦਕੋਟ ਰੈਲੀ ਕਰੇਗਾ।
ਭਾਵੇਂ ਕਿ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਵਲੋਂ ਪੰਜਾਬ ਹਰਿਆਣਾ ਹਾਈਕੋਰਟ ਵਿਚ ਸਰਕਾਰ ਵਲੋਂ ਰੈਲੀ 'ਤੇ ਲਾਈ ਰੋਕ ਵਿਰੁਧ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਭਲਕੇ 15 ਸਤੰਬਰ ਨੂੰ ਹੋਣ ਦੀ ਸੰਭਾਵਨਾ ਹੈ।