• Home
  • ਹੁਣ ਆਂਗਣਵਾੜੀ ਵਰਕਰਾਂ ਦੀ ਲੱਗੇਗੀ ਚੋਣਾਂ ‘ਚ ਡਿਊਟੀ !

ਹੁਣ ਆਂਗਣਵਾੜੀ ਵਰਕਰਾਂ ਦੀ ਲੱਗੇਗੀ ਚੋਣਾਂ ‘ਚ ਡਿਊਟੀ !

ਚੰਡੀਗੜ੍ਹ,( ਖਬਰ ਵਾਲੇ ਬਿਊਰੋ)- ਆਂਗਨਵਾੜੀ ਵਰਕਰਾਂ ਹੁਣ ਪੰਜਾਬ ਦੀਆਂ ਚੋਣਾਂ ਵਿੱਚ ਅਫ਼ਸਰ ਵਜੋਂ ਅਹਿਮ ਡਿਊਟੀ ਨਿਭਾਉਣਗੀਆਂ ,ਭਾਰਤ ਦੇ ਚੋਣ ਕਮਿਸ਼ਨ ਲਿਆ  ਨੇ ਹੁਣ ਇਸ ਦੇ ਲਈ ਮਨਜ਼ੂਰੀ ਦੇ ਦਿੱਤੀ ਹੈ ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਕਰੁਣਾ ਰਾਜੂ ਨੇ ਇਸਦੇ ਲਈ ਚੋਣ ਆਯੋਗ ਤੋਂ ਮੰਗ ਕੀਤੀ ਸੀ ਕਿ ਚੋਣ ਪ੍ਰਕਿਰਿਆ ਲਈ ਹੁਣ ਅਧਿਆਪਕਾਂ ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਤੋਂ ਮਦਦ ਲਈ ਜਾਂਦੀ ਹੈ, ਪਰ  ਅਕਸਰ ਕਰਮਚਾਰੀਆਂ ਦੀ ਕਮੀ ਬਣੀ ਰਹਿੰਦੀ ਹੈ,ਕਿਉਂਕਿ ਚੋਣ ਕੰਮਾਂ ਵਿੱਚ ਵੋਟਾਂ ਦੀ ਕਟਾਈ ਨਵੀਆਂ ਵੋਟਾਂ ਨੂੰ ਜੋੜਨਾ ਅਤੇ ਵੋਟਾਂ ਸਬੰਧੀ ਹੋਰ ਕੰਮ ਸ਼ਾਮਿਲ ਹਨ ।

ਚੋਣ ਕਮਿਸ਼ਨ ਦਾ ਮੰਨਣਾ ਹੈ ਕਿ ਅਧਿਆਪਕਾਂ ਨੂੰ ਇਸ ਪਾਸੇ ਲਾਉਣ ਕਾਰਨ ਸਿੱਖਿਆ ਤੇ ਇਸ ਦਾ ਮਾੜਾ ਅਸਰ ਪੈ ਰਿਹਾ ਸੀ ।ਚੋਣ ਕਮਿਸ਼ਨ  ਵੱਲੋਂ ਜਾਰੀ ਪੱਤਰ ਅਨੁਸਾਰ ਹੁਣ ਆਂਗਨਵਾੜੀ ਵਰਕਰਾਂ ਨੂੰ ਬੂਥ ਲੇਵਲ ਅਫਸਰ ਵਜੋਂ ਜ਼ਰੂਰਤ ਪੈਣ ਤੇ ਨਿਯੁਕਤ ਕੀਤਾ ਜਾ ਸਕਦਾ ਹੈ।