• Home
  • ਸੁਖਬੀਰ ਬਾਦਲ ਅੱਜ ਸ਼ਾਮ ਨੂੰ 5 ਵਜੇ ਪਟਿਆਲਾ’ ਚ ਕਰਨਗੇ ਮੀਟਿੰਗ

ਸੁਖਬੀਰ ਬਾਦਲ ਅੱਜ ਸ਼ਾਮ ਨੂੰ 5 ਵਜੇ ਪਟਿਆਲਾ’ ਚ ਕਰਨਗੇ ਮੀਟਿੰਗ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ)- ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲਾਂ ਦੇ ਜੱਦੀ ਲੰਬੀ ਹਲਕੇ ਦੇ ਪਿੰਡ ਕਿਲਿਆਂਵਾਲੀ   ਚ 7 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਤੋਂ ਪਰਦਾ ਚੁੱਕਣ ਲਈ ਐਲਾਨੀ ਗਈ ਕਾਨਫਰੰਸ ਦੇ ਵਿਰੁੱਧ ਸੁਖਬੀਰ ਬਾਦਲ ਵੱਲੋਂ ਵੀ ਅਕਾਲੀ ਦਲ ਦੀ ਕਾਨਫਰੰਸ ਕੈਪਟਨ ਦੇ ਜੱਦੀ ਜ਼ਿਲ੍ਹੇ ਪਟਿਆਲਾ ਵਿਖੇ ਉਸੇ ਹੀ ਦਿਨ 7 ਅਕਤੂਬਰ ਨੂੰ  ਰੱਖ ਦਿੱਤੀ ਗਈ ਹੈ ।

ਸੁਖਬੀਰ ਬਾਦਲ ਵੱਲੋਂ ਅੱਜ 7 ਅਕਤੂਬਰ ਨੂੰ ਪਟਿਆਲਾ ਰੈਲੀ ਦੀ ਤਿਆਰੀ ਲਈ ਪਟਿਆਲਾ ਵਿਖੇ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਦੇ ਗ੍ਰਹਿ ਵਿਖੇ ਸ਼ਾਮ 5 ਵਜੇ ਸੀਨੀਅਰ ਅਕਾਲੀ ਆਗੂਆਂ ਦੀ ਮੀਟਿੰਗ ਬੁਲਾਈ ਗਈ ਹੈ ,ਇਸ ਮੀਟਿੰਗ ਵਿੱਚ ਉਸ ਨੇ ਐਲਾਨ ਕੀਤਾ ਹੈ ਕਿ ਲੱਖ ਤੋਂ ਵੱਧ ਇਕੱਠ ਕਰਾਂਗੇ, ਇਸ ਦਾ ਨਾਮ ਜਬਰ ਵਿਰੋਧੀ ਰੈਲੀ ਰੱਖਿਆ ਗਿਆ ਹੈ ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਰੈਲੀ ਵਿਚ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਫ਼ਤਿਹਗੜ੍ਹ ਸਾਹਿਬ  ,ਮੁਹਾਲੀ ਅਤੇ ਰੋਪੜ ਜ਼ਿਲ੍ਹਿਆਂ ਨਾਲ ਸਬੰਧਤ ਆਗੂ ਸੱਦੇ ਹਨ ।

ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਗਾੜੀ ਕਾਂਡ  ਆਦਿ ਵਾਪਰੀਆਂ ਘਟਨਾਵਾਂ ਬਾਰੇ ਜਸਟਿਸ  ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਚ ਪੇਸ਼ ਹੋਣ ਤੋਂ ਬਾਅਦ ਅਕਾਲੀ ਦਲ ਦੀ ਪਤਲੀ ਹੋਈ ਹਾਲਤ ਕਾਰਨ ਸੁਖਬੀਰ ਬਾਦਲ  ਵੱਲੋਂ ਆਪਣੀ ਸਾਖ ਨੂੰ ਜ਼ਿੰਦਾ ਰੱਖਣ ਲਈ ਵੱਕਾਰ ਦਾ ਸਵਾਲ ਬਣਾਇਆ ਗਿਆ ਹੈ ।