• Home
  • ਕਲਕੱਤਾ ‘ਚ 60 ਸਾਲ ਪੁਰਾਣਾ ਪੁਲ ਡਿਗਿਆ, ਇਕ ਮੌਤ

ਕਲਕੱਤਾ ‘ਚ 60 ਸਾਲ ਪੁਰਾਣਾ ਪੁਲ ਡਿਗਿਆ, ਇਕ ਮੌਤ

ਕੋਲਕਾਤਾ, (ਖ਼ਬਰ ਵਾਲੇ ਬਿਊਰੋ): ਦਖਣੀ ਕੋਲਕਾਤਾ ਦੇ ਤਰਾਤਲਾ ਇਲਾਕੇ 'ਚ ਮੰਗਲਵਾਰ ਸ਼ਾਮ ਕਰੀਬ ਸਾਢੇ ਚਾਰ ਵਜੇ ਮਾਜੇਹਾਰ ਫਲਾਈ ਓਵਰ ਦਾ ਇਕ ਹਿੱਸਾ ਡਿੱਗ ਪਿਆ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਲੋਕਾਂ ਦੇ ਮਲਬੇ 'ਚ ਦੱਬੇ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਈ ਵਾਹਨ ਵੀ ਮਲਬੇ ਹੇਠਾਂ ਦੱਬੇ ਗਏ। ਅਜੇ ਤਕ 6 ਵਿਅਕਤੀਆਂ ਨੂੰ ਕੱਢ ਲਿਆ ਗਿਆ ਹੈ ਜਿਨ•ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਚਾਅ ਦਲ ਮੌਕੇ 'ਤੇ ਪਹੁੰਚ ਕੇ ਰਾਹਤ ਕੰਮਾਂ ਵਿਚ ਜੁਟ ਗਏ ਹਨ। ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਹਾਦਸਾ ਮੰਦਭਾਗੀ ਘਟਨਾ ਹੈ।