• Home
  • ਬਹਿਬਲ ਕਲਾਂ ਗੋਲੀਕਾਂਡ :- ਸਾਬਕਾ ਐਸ ਐਸ ਪੀ ਦੀ ਨਿਆਇਕ ਹਿਰਾਸਤ ਚ 20 ਮਾਰਚ ਤੱਕ ਵਾਧਾ

ਬਹਿਬਲ ਕਲਾਂ ਗੋਲੀਕਾਂਡ :- ਸਾਬਕਾ ਐਸ ਐਸ ਪੀ ਦੀ ਨਿਆਇਕ ਹਿਰਾਸਤ ਚ 20 ਮਾਰਚ ਤੱਕ ਵਾਧਾ

ਫ਼ਰੀਦਕੋਟ :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਤੋਂ ਬਾਅਦ ਬਹਿਬਲ ਕਲਾਂ ਵਿਖੇ ਰੋਸ ਪ੍ਰਗਟ ਕਰ ਰਹੇ ਸਿੱਖਾਂ ਦੇ ਇਕੱਠ ਤੇ ਗੋਲੀ ਚਲਾਉਣ ਵਾਲਿਆ ਚ ਨਾਮਜ਼ਦ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ,ਜਿਸ ਨੂੰ ਪਹਿਲਾਂ ਐੱਸਆਈਟੀ ਵੱਲੋਂ ਗ੍ਰਿਫਤਾਰ ਕਰਕੇ ਨਿਆਇਕ ਹਿਰਾਸਤ ਭੇਜਿਆ ਗਿਆ ਸੀ ,ਨੂੰ ਅੱਜ ਫਰੀਦਕੋਟ ਦੀ ਅਦਾਲਤ ਚ ਵੀਡੀਓ ਕਾਨਫਰੰਸ ਰਾਹੀ ਪੇਸ਼ ਕੀਤਾ ਗਿਆ । ਅਦਾਲਤ ਵੱਲੋਂ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ 20 ਮਾਰਚ ਤੱਕ ਫਿਰ ਨਿਆਇਕ ਹਿਰਾਸਤ 'ਚ ਵਾਧਾ ਕੀਤਾ ਗਿਆ।