• Home
  • ..ਪੁਲਸ ਦੀ ਨੀਂਦ ਹਰਾਮ ਕਰਨ ਵਾਲੇ ਫੜੇ ਗਏ ਹਾਈਟੈੱਕ ਚੋਰ ! ਦਰਜਨ ਤੋਂ ਵਧੇਰੇ ਲੈਪਟਾਪ ,ਐੱਲ ਸੀ ਡੀਜ਼ ਤੇ ਲੱਖਾਂ ਰੁਪਏ ਦਾ ਸਾਮਾਨ ਬਰਾਮਦ

..ਪੁਲਸ ਦੀ ਨੀਂਦ ਹਰਾਮ ਕਰਨ ਵਾਲੇ ਫੜੇ ਗਏ ਹਾਈਟੈੱਕ ਚੋਰ ! ਦਰਜਨ ਤੋਂ ਵਧੇਰੇ ਲੈਪਟਾਪ ,ਐੱਲ ਸੀ ਡੀਜ਼ ਤੇ ਲੱਖਾਂ ਰੁਪਏ ਦਾ ਸਾਮਾਨ ਬਰਾਮਦ

ਜਗਰਾਉਂ /ਲੁਧਿਆਣਾ, (ਖ਼ਬਰ ਵਾਲੇ ਬਿਊਰੋ): ਸ੍ਰੀ ਰਣਬੀਰ ਸਿੰਘ ਖੱਟੜਾ ,ਆਈ.ਪੀ.ਐੱਸ, ਡੀ.ਆਈ.ਜੀ, ਲੁਧਿਆਣਾ ਰੇਂਜ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾ ਤੇ ਸਮਾਜ ਵਿਰੋਧੀ ਅਨਸਰਾਂ ਅਤੇ ਲੁੱਟਾ ਖੋਹਾਂ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ ਮੁਹਿੰਮ ਦੌਰਾਨ ਸ੍ਰੀ ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ, ਐੱਸ.ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਦੀ ਅਗਵਾਈ ਅਧੀਨ ਸ੍ਰੀ ਤਰੁਨ ਰਤਨ ਪੀ.ਪੀ.ਐਸ,ਪੁਲਿਸ ਕਪਤਾਨ(ਜਾਂਚ) ਲੁਧਿਆਣਾ (ਦਿਹਾਤੀ), ਸ੍ਰੀ ਅਮਨਦੀਪ ਸਿੰਘ ਬਰਾੜ ,ਪੀ.ਪੀ.ਐਸ, ਉਪ ਕਪਤਾਨ ਪੁਲਿਸ(ਜਾਂਚ) ਲੁਧਿਆਣਾ(ਦਿਹਾਤੀ) ਅਤੇ ਸ੍ਰੀ ਗੁਰਮੀਤ ਸਿੰਘ ਪੀ.ਪੀ.ਐਸ. ਉੱਪ ਕਪਤਾਨ ਪੁਲਿਸ ਰਾਏਕੋਟ ਦੀ ਨਿਗਰਾਨੀ ਹੇਠ ਐਸ.ਆਈ. ਸਿਮਰਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਏਕੋਟ ਵੱਲੋ ਅੰਤਰਾਜੀ ਚੋਰੀਆਂ ਕਰਨ ਵਾਲੇ ਖਤਰਨਾਕ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਗਿਰੋਹ ਪੰਜਾਬ ,ਚੰਡੀਗੜ• ਅਤੇ ਹੋਰ ਥਾਵਾਂ 'ਤੇ ਪਿਛਲੇ ਕਾਫੀ ਲੰਬੇ ਸਮੇਂ ਤੋ ਰਾਤ ਸਮੇਂ ਦੁਕਾਨਾ ਦੇ ਸ਼ਟਰ ਭੰਨ ਕੇ ਚੋਰੀਆਂ ਕਰਦੇ ਸਨ ਜਿਨ•ਾਂ ਬਾਰੇ ਮੁੱਖ ਅਫਸ਼ਰ ਥਾਣਾ ਸਦਰ ਰਾਏਕੋਟ ਨੂੰ ਮਿਤੀ 25-08-2018 ਨੂੰ ਖੂਫੀਆ ਇਤਲਾਹ ਮਿਲੀ ਸੀ ਕਿ ਅਜੇ ਸਰਮਾ ਉਰਫ ਰਿੰਕੂ ਪੁੱਤਰ ਸਤੀਸ਼ ਸਰਮਾ ਵਾਸੀ ਪੁਰਾਣਾ ਥਾਣਾ ਲਾਡਵਾ (ਹਰਿਆਣਾ) ਆਪਣੇ ਸਾਥੀਆਂ ਵਿਪਲ ਕੁਮਾਰ ਪੁੱਤਰ ਮਦਨ ਲਾਲ ਵਾਸੀ ਮਕਾਨ ਨੰ: 110 ਵਾਰਡ ਨੰ: 15 ਲਾਡਵਾ (ਹਰਿਆਣਾ) ਅਤੇ ਅਮਿਤ ਮਹੇਸਵਰੀ ਉਰਫ ਬੱਲੋ ਪੁੱਤਰ ਵਿਨੋਦ ਕੁਮਾਰ ਵਾਸੀ ਲਾਲ ਸੜਕ ਲਾਡਵਾ ਜਿਲਾ ਕੁਰੂਕਸ਼ੇਤਰ (ਹਰਿਆਣਾ) ਤੇ ਕੁਝ ਹੋਰ ਨਾਮਲੂਮ ਸਾਥੀ ਜੋ ਚੋਰੀਆਂ ਕਰਨ ਦੇ ਆਦੀ ਹਨ ਜੋ ਰਾਤ ਸਮੇਂ ਦੁਕਾਨਾਂ ਦੇ ਸ਼ਟਰ ਤੋੜ ਕੇ ਦੁਕਾਨਾਂ ਵਿੱਚੋ ਕੀਮਤੀ ਕੱਪੜਾ, ਲੈਪਟੋਪ, ਐਲ.ਸੀ.ਡੀ. ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਅੱਗੇ ਵੇਚਦੇ ਹਨ ਉਕਤ ਗਿਰੋਹ ਰਾਏਕੋਟ ਦੇ ਏਰੀਆ ਵਿੱਚ ਵੀ ਸਰਗਰਮ ਹੈ। ਜਿਨ•ਾਂ ਵਿਰੁੱਧ ਮੁਕੱਦਮਾ ਨੰਬਰ 125 ਮਿਤੀ 25-08-18 ਅ/ਧ 457,380,473,411 ਭ/ਦ ਥਾਣਾ ਸਦਰ ਰਾਏਕੋਟ ਦਰਜ ਰਜਿਸਟਰ ਕੀਤਾ ਗਿਆ ਮਿਤੀ 27-8-18 ਨੂੰ ਦੋਸੀਆਨ ਅਜੇ ਸਰਮਾ ਉਰਫ ਰਿੰਕੂ,ਵਿਪਲ ਕੁਮਾਰ ਅਤੇ ਅਮਿਤ ਮਹੇਸਵਰੀ ਉਰਫ ਬੱਲੋ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ,ਜਿਹਨਾਂ ਤੋ ਕਰੀਬ 18 ਪਾੜ ਲਾ ਕੇ ਚੋਰੀ ਕਰਨ ਦੀਆ ਵਾਰਦਾਤਾਂ ਟਰੇਸ ਕੀਤੀਆਂ ਗਈਆਂ ,ਜਿਹਨਾਂ ਵਿੱਚ 15 ਐਲ.ਸੀ.ਡੀ ,13 ਲੈਪਟੋਪ, 07 ਬੈਟਰੇ ,02 ਦੇਗੇ, ਸੋਨੇ ਦੇ ਗਹਿਣੇ ,ਰੇਡੀਮੇਡ ਕੱਪੜੇ ਅਤੇ ਇਕ ਲੱਖ ਦੋ ਹਜਾਰ ਰੁਪਏ (102000/ਰੁਪਏ) ਬ੍ਰਾਮਦ ਕੀਤੇ ਗਏ ਤੇ ਉਕਤ ਬ੍ਰਾਮਦ ਕੀਤੇ ਸਮਾਨ ਦੀ ਕੀਮਤ ਕਰੀਬ 25 ਲੱਖ ਰੁਪਏ ਬਣਦੀ ਹੈ।ਇਹਨਾਂ ਦੇ ਨਾਲ ਦੇ ਬਾਕੀ ਦੋਸੀਆਨ ਦੀ ਭਾਲ ਕੀਤੀ ਜਾ ਰਹੀ ਹੈ ਜਿਨ•ਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।