• Home
  • ਬੁਲੰਦਸ਼ਹਿਰ ਹਿੰਸਾ: ਸ਼ਹੀਦ ਇੰਸਪੈਕਟਰ ਦਾ ਪਰਿਵਾਰ ਯੋਗੀ ਨੂੰ ਮਿਲਿਆ

ਬੁਲੰਦਸ਼ਹਿਰ ਹਿੰਸਾ: ਸ਼ਹੀਦ ਇੰਸਪੈਕਟਰ ਦਾ ਪਰਿਵਾਰ ਯੋਗੀ ਨੂੰ ਮਿਲਿਆ

ਲਖਨਊ: ਦੋ ਦਿਨ ਪਹਿਲਾਂ ਬੁਲੰਦਸ਼ਹਿਰ 'ਚ ਹੋਈ ਹਿੰਸਾ 'ਚ ਸ਼ਹੀਦ ਹੋਏ ਇੰਸਪੈਕਟਰ ਸੁਬੋਧ ਕੁਮਾਰ ਦਾ ਪਰਵਾਰ ਅੱਜ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੂੰ ਮਿਲਿਆ। ਇਸ ਵੇਲੇ ਪਰਵਾਰਕ ਮੈਂਬਰਾਂ ਵਿੱਚ ਸ਼ਹੀਦ ਦੀ ਪਤਨੀ, ਉਨਾਂ ਦਾ ਬੇਟਾ ਤੇ ਇੱਕ ਨੇੜਲਾ ਰਿਸ਼ਤੇਦਾਰ ਸ਼ਾਮਲ ਸੀ। ਇਸ ਵੇਲੇ ਯੂ ਪੀ ਦੇ ਡੀ ਜੀ ਪੀ ਵੀ ਮੌਕੇ 'ਤੇ ਮੌਜੂਦ ਸਨ। ਇਸ ਵੇਲੇ ਪਰਵਾਰਕ ਮੈਂਬਰਾਂ ਨੇ ਇਨਸਾਫ ਦੇਣ ਦੀ ਮੰਗ ਕੀਤੀ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਵੀ ਕੀਤੀ। ਮੁੱਖ ਮੰਤਰੀ ਨੇ ਪਰਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਤੇ ਬੱਚਿਆਂ ਦੀ ਪੜਾਈ ਵੇਲੇ ਲਈ ਕਰਜ਼ੇ ਨੂੰ ਮੁਆਫ ਕਰਨ ਦਾ ਵੀ ਵਾਅਦਾ ਕੀਤਾ। ਮੁੱਖ ਮੰਤਰੀ ਦੀ ਪਰਵਾਰ ਦੀ ਮੁਲਾਕਾਤ ਤੋਂ ਬਾਅਦ ਯੂ ਪੀ ਪੁਲਿਸ ਨੇ ਪ੍ਰੈਸ ਕਾਨਫਰੰਸ ਬੁਲਾ ਕੇ ਇਸ ਸਾਰੀ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ।