• Home
  • ਬੈਂਕ ਖਾਤਿਆਂ ਵਾਂਗ ਅਸਲਾ ਲਾਇਸੈਂਸ ਵੀ ਹੋਣਗੇ ਆਧਾਰ ਨਾਲ ਲਿੰਕ

ਬੈਂਕ ਖਾਤਿਆਂ ਵਾਂਗ ਅਸਲਾ ਲਾਇਸੈਂਸ ਵੀ ਹੋਣਗੇ ਆਧਾਰ ਨਾਲ ਲਿੰਕ

ਮੋਹਾਲੀ, (ਖ਼ਬਰ ਵਾਲੇ ਬਿਊਰੋ): ਹੁਣ ਲੋਕਾਂ ਦੇ ਅਸਲੇ ਵੀ ਆਧਾਰ ਕਾਰਡ ਨਾਲ ਲਿੰਕ ਕੀਤੇ ਜਾਣਗੇ। ਇਹ ਕੰਮ ਕ੍ਰਾਇਮ ਐਂਡ ਕ੍ਰਿਮਿਨਲ ਟ੍ਰੈਕਿੰਗ ਨੇਟਵਰਿਕੰਗ ਸਿਸਟਮ (ਸੀਸੀਟੀਏਨਐਸ) ਦੇ ਤਹਿਤ ਕੀਤਾ ਜਾ ਰਿਹਾ ਹੈ। ਅਸਲਾ ਲਾਇਸੈਂਸ ਇਸ ਕਰ ਕੇ ਲਿੰਕ ਕੀਤੇ ਜਾ ਰਹੇ ਹਨ ਤਾਕਿ ਪੁਲਿਸ ਪ੍ਰਸ਼ਾਸਨ ਕੋਲ ਸਾਰਾ ਰਿਕਾਰਡ ਇਕ ਕੰਪਿਊਟਰ ਵਿਚ ਇਕੱਠਾ ਹੋ ਜਾਵੇ। ਪੁਲਿਸ ਪ੍ਰਸ਼ਾਸਨ ਜਾਣਨਾ ਚਾਹੁੰਦਾ ਹੈ ਕਿ ਕਿਸ ਕੋਲ ਕਿਹੜਾ ਹਥਿਆਰ ਹੈ ਤੇ ਉਸ ਨੇ ਇਹ ਹਥਿਆਰ ਕਿਉਂ ਖ਼ਰੀਦਿਆ।
ਸੂਤਰਾਂ ਤੋਂ ਪਤਾ ਲਗਿਆ ਹੈ ਕਿ ਪ੍ਰਸ਼ਾਸਨ ਇਹ ਸਾਰਾ ਕੰਮ ਪੰਚਾਇਤੀ ਚੋਣਾਂ ਤੋਂ ਪਹਿਲਾਂ ਨੇਪਰੇ ਚਾੜ• ਲੈਣਾ ਚਾਹੁੰਦਾ ਹੈ ਤਾਕਿ ਪੰਚਾਇਤੀ ਚੋਣਾਂ ਦੌਰਾਨ ਅਸਲੇ ਦਾ ਗ਼ਲਤ ਇਸਤੇਮਾਲ ਨਾ ਹੋ ਸਕੇ। ਇਸ ਤੋਂ ਇਲਾਵਾ ਪੁਲਿਸ ਸੀਨੀਅਰ ਸਿਟੀਜਨਜ਼ ਦਾ ਡਾਟਾ ਵੀ ਤਿਆਰ ਕਰ ਰਹੀ ਹੈ। ਭਾਵੇਂ ਅਜੇ ਇਸ ਬਾਰੇ ਪੁਲਿਸ ਪ੍ਰਸ਼ਾਸਨ ਖੁਲ• ਕੇ ਕੁੱਝ ਕਹਿਣ ਨੂੰ ਤਿਆਰ ਨਹੀਂ ਪਰ ਪੁਲਿਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇਹ ਮਨ ਬਣਾ ਲਿਆ ਹੈ ਕਿ ਅਸਲੇ ਦੀ ਗ਼ਲਤ ਵਰਤੋਂ ਕਰਨ ਵਾਲਿਆਂ ਵਿਰੁਧ ਸ਼ਿਕੰਜਾ ਜ਼ਰੂਰ ਕਸਿਆ ਜਾਵੇਗਾ।