• Home
  • ਸਿਟੀ ਸੈਂਟਰ ਘਪਲਾ : ਹਾਈਕੋਰਟ ਨੇ ਮੁੱਖ ਮੰਤਰੀ ਸਮੇਤ 34 ਨੂੰ ਨੋਟਿਸ

ਸਿਟੀ ਸੈਂਟਰ ਘਪਲਾ : ਹਾਈਕੋਰਟ ਨੇ ਮੁੱਖ ਮੰਤਰੀ ਸਮੇਤ 34 ਨੂੰ ਨੋਟਿਸ

ਚੰਡੀਗੜ: ਸਿਟੀ ਸੈਂਟਰ ਘਪਲੇ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ 34 ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਇਸ ਦੇ ਨਾਲ ਹੀ ਅਦਾਲਤ ਨੇ ਮੁੱਖ ਮੰਤਰੀ ਨੂੰ ਅਗਲੀ ਪੇਸ਼ੀ 'ਤੇ ਨਿੱਜੀ ਤੌਰ 'ਤੇ ਹਾਜ਼ਰ ਹੋਣ ਦੇ ਹੁਕਮ ਵੀ ਜਾਰੀ ਕੀਤੇ ਹਨ। ਭੁਪਿੰਦਰ ਸਿੰਘ ਬਸੰਤ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇਹ ਕਾਰਵਾਈ ਕੀਤੀ ਹੈ। ਦਸ ਦਈਏ ਕਿ ਭੁਪਿੰਦਰ ਸਿੰਘ ਬਸੰਤ ਵੀ ਇਸ ਘਪਲੇ ਵਿੱਚ ਨਾਮਜ਼ਦ ਹੈ।