• Home
  • ਏਸ਼ੀਆਈ ਖੇਡਾਂ:- ਮੋਗੇ (ਪੰਜਾਬ) ਦੇ ਗੱਭਰੂ ਨੇ ਸ਼ਾਟਪੁੱਟ ਚ ਜਿੱਤਿਆ ਸੋਨੇ ਦਾ ਤਗਮਾ -ਤਜਿੰਦਰਪਾਲ ਨੇ ਬਣਾਇਆ ਕੌਮੀ ਰਿਕਾਰਡ

ਏਸ਼ੀਆਈ ਖੇਡਾਂ:- ਮੋਗੇ (ਪੰਜਾਬ) ਦੇ ਗੱਭਰੂ ਨੇ ਸ਼ਾਟਪੁੱਟ ਚ ਜਿੱਤਿਆ ਸੋਨੇ ਦਾ ਤਗਮਾ -ਤਜਿੰਦਰਪਾਲ ਨੇ ਬਣਾਇਆ ਕੌਮੀ ਰਿਕਾਰਡ

ਜਕਾਰਤਾ (ਏਜੰਸੀ) :

ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਵਾਸੀ ਤੇਜਿੰਦਰਪਾਲ ਸਿੰਘ ਤੂਰ ਨੇ ਵੱਡੀ ਮੱਲ ਮਾਰਦਿਆਂ ਅੱਜ 18ਵੀਆਂ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਮਗ਼ਾ ਆਪਣੇ ਨਾਂ ਕਰ ਲਿਆ। ਪੁਰਸ਼ਾਂ ਦੇ ਸ਼ਾਟਪੁੱਟ ਮੁਕਾਬਲੇ ਵਿਚ ਤੇਜਿੰਦਰਪਾਲ ਸਿੰਘ ਨੇ ਸੋਨੇ ਦਾ ਤਮਗ਼ਾ ਫੁੰਡਣ ਲਈ 20.75 ਮੀਟਰ ਦੀ ਦੂਰੀ 'ਤੇ ਲੋਹ ਗੋਲ ਸੁੱਟ ਕੇ ਨਵਾਂ ਨੈਸ਼ਨਲ ਰਿਕਾਰਡ ਕਾਇਮ ਕੀਤਾ ਹੈ। ਉਸ ਨੇ ਓਮ ਪ੍ਰਕਾਸ਼ ਦੇ 20.69 ਮੀਟਰ ਦੇ ਕੌਮੀ ਰਿਕਾਰਡ ਨੂੰ ਤੋੜ ਕੇ ਨਵਾਂ ਮੁਕਾਮ ਸਥਾਪਤ ਕਰ ਦਿੱਤਾ ਹੈ।

ਮੋਗਾ ਜ਼ਿਲ੍ਹੇ ਦੇ ਪਿੰਡ ਦੇ ਖੋਸਾ ਪਾਂਡੋ ਦੇ ਵਸਨੀਕ 24 ਸਾਲਾ ਤੇਜਿੰਦਰਪਾਲ ਸਿੰਘ ਤੂਰ ਨੇ ਪਿਛਲੇ ਵਰ੍ਹੇ ਭੁਵਨੇਸ਼ਵਰ ਵਿੱਚ ਹੋਈ ਏਸ਼ੀਆਈ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਚਾਂਦੀ ਦਾ ਤਮਗ਼ਾ ਜਿੱਤਿਆ ਸੀ।