• Home
  • ਸੁਪਰੀਮ ਕੋਰਟ ਦਾ ਫੈਸਲਾ-ਹੁਣ 25 ਸਾਲ ਤੋਂ ਵੱਡੇ ਉਮੀਦਵਾਰ ਵੀ ਦੇ ਸਕਣਗੇ ‘ਨੀਟ’ ਪ੍ਰੀਖਿਆ

ਸੁਪਰੀਮ ਕੋਰਟ ਦਾ ਫੈਸਲਾ-ਹੁਣ 25 ਸਾਲ ਤੋਂ ਵੱਡੇ ਉਮੀਦਵਾਰ ਵੀ ਦੇ ਸਕਣਗੇ ‘ਨੀਟ’ ਪ੍ਰੀਖਿਆ

ਨਵੀਂ ਦਿੱਲੀ:  ਸੁਪਰੀਮ ਕੋਰਟ ਨੇ ਨੀਟ ਟੈਸਟ 'ਚ ਹਿੱਸਾ ਲੈਣ ਦੇ ਚਾਹਵਾਨ ਉਨਾਂ ਨੌਜਵਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਨਾਂ ਦੀ ਉਮਰ 25 ਸਾਲ ਤੋਂ ਟੱਪ ਚੁੱਕੀ ਸੀ। 'ਨੀਟ' 2019 ਪ੍ਰੀਖਿਆ ਮਾਮਲੇ 'ਚ ਸੁਪਰੀਮ ਕੋਰਟ ਨੇ 25 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪ੍ਰੀਖਿਆਰਥੀਆਂ ਨੂੰ ਨੀਟ ਦੀ ਪ੍ਰੀਖਿਆ 'ਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ।। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਸਾਫ਼ ਕੀਤਾ ਹੈ ਕਿ ਇਹ ਦਾਖ਼ਲੇ ਸੁਪਰੀਮ ਕੋਰਟ 'ਚ ਸੀ.ਬੀ.ਐਸ.ਈ. ਦੇ ਉਮਰ ਦੀ ਸੀਮਾ ਨਿਰਧਾਰਿਤ ਕਰਨ ਦੇ ਫ਼ੈਸਲੇ ਦੇ ਨਿਯਮਾਂ 'ਤੇ ਹੀ ਨਿਰਭਰ ਕਰਨਗੇ। ਇਸ ਤੋਂ ਪਹਿਲਾਂ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਨਾਂ ਨੌਜਵਾਨਾਂ ਦੀ ਉਮਰ 25 ਸਾਲ ਤੋਂ ਟੱਪ ਚੁੱਕੀ ਹੈ, ਉਹ ਇਸ ਟੈਸਟ ਦੀ ਪ੍ਰੀਖਿਆ ਵਿੱਚ ਨਹੀਂ ਬੈਠ ਸਕਣਗੇ।।