• Home
  • 20 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

20 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਮਾਨਸਾ, (ਖ਼ਬਰ ਵਾਲੇ ਬਿਊਰੋ): ਆਉਣ ਵਾਲੀਆਂ ਜਿਲ•ਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿਚ ਕਿਸੇ ਵੀ ਕਿਸਮ ਦੇ ਪਾਬੰਦੀਸ਼ੁਦਾ ਨਸ਼ੇ, ਖ਼ਾਸ ਤੌਰ ਤੇ ਨਾਜਾਇਜ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਮਾਨਸਾ ਪੁਲਿਸ ਪੂਰਨ ਤੌਰ 'ਤੇ ਮੁਸਤੈਦ ਹੈ।
ਇਨ•ਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਮਾਨਸਾ ਦੇ ਐਸ.ਐਸ.ਪੀ. ਸ੍ਰ. ਮਨਧੀਰ ਸਿੰਘ ਨੇ ਅੱਜ ਪ੍ਰੈੱਸ ਨੂੰ ਜਾਰੀ ਇਕ ਬਿਆਨ ਵਿੱਚ ਦਸਿਆ ਕਿ ਸੋਮਵਾਰ ਨੂੰ ਸੀ.ਆਈ.ਏ. ਸਟਾਫ਼ ਨੇ ਇੱਕ ਹੋਰ ਵਿਅਕਤੀ ਨੂੰ 20 ਪੇਟੀਆਂ ਸ਼ਰਾਬ ਸਮੇਤ ਪਿੰਡ ਆਲਮਪੁਰ ਮੰਦਰਾਂ ਤੋਂ ਕਾਬੂ ਕੀਤਾ ਹੈ। ਇਸ ਤੋਂ ਪਹਿਲਾਂ 26 ਅਗਸਤ ਨੂੰ ਸੀ.ਆਈ.ਏ. ਸਟਾਫ਼ ਨੇ ਇਕ ਸ਼ਰਾਬ ਦੇ ਤਸਕਰ ਨੂੰ ਸਰਦੂਲਗੜ• ਵਿਖੇ 20 ਪੇਟੀਆਂ ਸ਼ਰਾਬ ਦੀ ਤਸਕਰੀ ਕਰਦਿਆਂ ਫੜਿ•ਆ ਸੀ।
ਉਨ•ਾਂ ਦੱਸਿਆ ਕਿ ਚੋਣਾਂ ਦੌਰਾਨ ਲੋਕਾਂ ਨੂੰ ਲੁਭਾਉਣ ਲਈ ਆਮ ਤੌਰ 'ਤੇ ਸ਼ਰਾਬ ਦੀ ਵਰਤੋ ਕੀਤੀ ਜਾਂਦੀ ਹੈ ਜੋ ਕਿ ਗ਼ੈਰ ਕਾਨੂੰਨੀ ਹੈ। ਇਸ ਲਈ ਇਹ ਯਕੀਨੀ ਬਣਾਉਣ ਲਈ ਕਿ ਚੋਣਾਂ ਦੌਰਾਨ ਕਿਸੇ ਵੀ ਕਿਸਮ ਦੀ ਸ਼ਰਾਬ ਦੀ ਵਰਤੋਂ ਨਾ ਹੋਵੇ, ਪੰਜਾਬ ਹਰਿਆਣਾ ਸਰਹੱਦ ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਉਨ•ਾਂ ਕਿਹਾ ਕਿ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਸਰਕਾਰ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਸੀ.ਆਈ.ਏ. ਇੰਚਾਰਜ ਸ੍ਰੀ ਅੰਗਰੇਜ਼ ਸਿੰਘ ਨੇ ਦਸਿਆ ਕਿ ਫੜ•ੇ ਗਏ ਕਥਿਤ ਦੋਸ਼ੀ ਦੀ ਪਹਿਚਾਣ ਕਮਲਜੀਤ ਸਿੰਘ ਵਾਸੀ ਪਿੰਡ ਖੁੱਡੀ ਕਲਾਂ, ਜ਼ਿਲ•ਾ ਬਰਨਾਲਾ ਵਜੋਂ ਹੋਈ ਹੈ। ਇਸ ਕੋਲੋਂ 20 ਪੇਟੀਆਂ ਸ਼ਰਾਬ ਅਤੇ ਤਸਕਰੀ ਲਈ ਵਰਤੀ ਗਈ ਇਕ ਓਪਲ ਕੋਰਸਾ ਕਾਰ ਵੀ ਬਰਾਮਦ ਕੀਤੀ ਗਈ ਹੈ।
ਇਸ ਕੇਸ ਦੇ ਜਾਂਚ ਅਧਿਕਾਰੀ ਹਰਭਜਨ ਸਿੰਘ ਨੇ ਦਸਿਆ ਕਿ ਬਰਾਮਦ ਕੀਤੀ ਗਈ ਸ਼ਰਾਬ ਹਰਿਆਣਾ ਮਾਰਕਾ ਮਾਲਟਾ ਹੈ ਅਤੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।