• Home
  • ਨਿਸ਼ਾਨੇਬਾਜ਼ੀ ‘ਚ ਅੰਕੁਰ ਨੇ ਜਿੱਤਿਆ ਸੋਨ ਤਮਗ਼ਾ

ਨਿਸ਼ਾਨੇਬਾਜ਼ੀ ‘ਚ ਅੰਕੁਰ ਨੇ ਜਿੱਤਿਆ ਸੋਨ ਤਮਗ਼ਾ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਵਰਲਡ ਚੈਂਪੀਅਨਸ਼ਿਪ 'ਚ ਭਾਰਤ ਦੇ ਅੰਕੁਰ ਨੇ ਮਰਦਾਂ ਦੇ ਡਬਲ ਟਰੈਪ 'ਚ ਸੋਨੇ ਦਾ ਤਮਗ਼ਾ ਫੁੰਡਿਆ ਹੈ। ਅੰਕੁਰ ਨੇ ਚੀਨ ਦੇ ਜਿਆਂਗ ਯੰਗ ਅਤੇ ਸੋਲਵਾਕੀਆ ਦੇ ਹਰਬਰਟ ਅੰਦਰੇਜ਼ਜ ਨੂੰ ਹਰਾਇਆ ਤੇ ਕੁੱਲ 150 ਵਿਚੋਂ 140 ਅੰਕ ਹਾਸਲ ਕੀਤੇ।
ਦੂਜੇ ਪਾਸੇ ਭਾਰਤ ਦੀ ਮਹਿਲਾ ਟੀਮ ਥੋੜੇ ਜਿਹੇ ਫ਼ਰਕ ਨਾਲ ਫਾਈਨਲ 'ਚ ਪਹੁੰਚਣ ਤੋਂ ਵਾਂਝੀ ਰਹਿ ਗਈ।