• Home
  • ਭਾਈ ਵਡਾਲਾ ਦੀ ਟਿੱਪਣੀ: ’84 ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਬਾਦਲਾਂ ਨੂੰ ਖ਼ਤਮ ਕੀਤੇ ਬਿਨਾਂ ਨਹੀਂ ਮਿਲਣਾ-ਕੰਜਰੀਆਂ ਨਚਾਉਣ ਵਾਲੇ ਕੀ ਇਨਸਾਫ ਦਿਵਾਉਣਗੇ  

ਭਾਈ ਵਡਾਲਾ ਦੀ ਟਿੱਪਣੀ: ’84 ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਬਾਦਲਾਂ ਨੂੰ ਖ਼ਤਮ ਕੀਤੇ ਬਿਨਾਂ ਨਹੀਂ ਮਿਲਣਾ-ਕੰਜਰੀਆਂ ਨਚਾਉਣ ਵਾਲੇ ਕੀ ਇਨਸਾਫ ਦਿਵਾਉਣਗੇ  

ਅੰਮ੍ਰਿਤਸਰ: (ਜਸਵੀਰ ਸਿੰਘ ਪੱਟੀ )-ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ 1984 ਦੇ ਸਿੱਖ ਕਤਲੇਆਮ ਤੋਂ ਸਿਆਸੀ ਲਾਹਾ ਲੈਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧਰਨਾ ਲਾ ਕੇ ਕੀਤੇ ਜਾ ਰਹੇ ਡਰਾਮੇ 'ਤੇ ਟਿੱਪਣੀ ਕਰਦਿਆਂ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਤੇ ਹਜ਼ੂਰੀ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਪਿਛਲੇਂ ਤਕਰੀਬਨ 3-4 ਦਹਾਕਿਆਂ ਤੋਂ ਸਿੱਖ ਕੌਮ ਨਾਲ ਧਾਰਮਿਕ, ਰਾਜਨੀਤਿਕ, ਸਮਾਜਿਕ ਤੇ ਆਰਥਿਕ ਪੱਧਰ 'ਤੇ ਹੋਈਆਂ ਵਧੀਕੀਆਂ ਲਈ ਜਿੱਥੇ ਸਿੱਖ ਵਿਰੋਧੀ ਤਾਕਤਾਂ ਜ਼ਿੰਮੇਵਾਰ ਹਨ, ਉਥੇਂ ਹੀ ਅਖੌਤੀ ਫਖਰ-ਏ-ਕੌਮ ਬਾਦਲ ਪਰਿਵਾਰ ਤੇ ਬਾਦਲਾਂ ਦੇ ਹਮਾਇਤੀ ਵੀ ਬਰਾਬਰ ਦੇ ਦੋਸ਼ੀ ਹਨ।  ਉਨਾਂ ਆਖਿਆ ਕਿ ਸਿੱਖ ਵਿਰੋਧੀ ਤਾਕਤਾਂ ਨੇ ਸਿੱਖਾਂ ਦੀਆਂ ਜੜਾਂ ਵੱਢਣ ਲਈ ਜੋ ਆਰਾ ਚਲਾਇਆ ਹੈ, ਉਸ 'ਚ ਦਸਤੇ ਦਾ ਕੰਮ ਸਾਡੇ ਅਖੌਤੀ ਪੰਥਕ ਆਗੂਆਂ ਤੇ ਬਾਦਲ ਦਲੀਆਂ ਨੇ ਕੀਤਾ, ਦਸਤਾ ਫੜ ਕੇ ਆਰਾ ਚਲਾਉਣ ਦਾ ਕੰਮ ਬਾਦਲ ਪਰਿਵਾਰ ਨੇ ਕੀਤਾ ਹੈ।
ਭਾਈ ਵਡਾਲਾ ਨੇ ਆਖਿਆ ਕਿ ਅੱਜ ਇਹ ਬਾਦਲ ਪਿਓ-ਪੁੱਤ ਨੂੰ ਨਵੰਬਰ 84 'ਚ ਸ਼ਹੀਦ ਹੋਏ ਸਿੱਖ ਤੇ ਪੀੜਤ ਪਰਿਵਾਰਾਂ ਦਾ ਚੇਤਾ ਆ ਰਿਹਾ ਹੈ, ਪਰ ਆਪਣੇ ਰਾਜ ਸਮੇਂ ਇਨਾਂ ਦਿਨੀਂ ਹੀ ਬਾਦਲ ਪਿਓ-ਪੁੱਤ ਵੱਲੋਂ ਕਬੱਡੀ ਕੱਪ ਦੀ ਆੜ 'ਚ 31 ਅਕਤੂਬਰ ਤੋਂ ਲੈ ਕੇ 4 ਨਵੰਬਰ ਤੱਕ ਤਕਰੀਬਰ ਹਰ ਸਾਲ ਕੰਜਰੀਆਂ ਨਚਾ ਕੇ ਸੋਗ 'ਚ ਡੁੱਬੇ ਸਿੱਖ ਜਗਤ ਨੂੰ ਟਿੱਚ ਜਾਣਿਆ ਜਾਂਦਾ ਸੀ। ਉਨਾਂ ਆਖਿਆ ਕਿ ਇਸ ਬਾਦਲ ਪਰਿਵਾਰ ਨੇ ਜਿੱਥੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਤੇ ਗ਼ੋਲਕਾਂ ਦਾ ਕਰੋੜਾਂ ਰੁਪਇਆ ਨੱਚਣ ਤੇ ਗਾਉਣ ਵਾਲੀਆਂ 'ਤੇ ਬਰਬਾਦ ਕੀਤਾ, ਉਥੇਂ ਹੀ ਠੁਮਕੇ ਲਾ ਕੇ ਸਿੱਖਾਂ ਨੂੰ ਜ਼ਲੀਲ ਕਰਨ 'ਚ ਵੀ ਕੋਈ ਕਸਰ ਨਹੀਂ ਛੱਡੀ। ਭਾਈ ਵਡਾਲਾ ਨੇ ਆਖਿਆ ਕਿ ਇਸ ਬਾਦਲ ਪਰਿਵਾਰ ਨੇ ਇੰਦਰਾ ਨੂੰ ਦੁਰਗਾ ਦਾ ਅਵਤਾਰ ਕਹਿਣ ਵਾਲਿਆਂ ਨਾਲ ਹੁਣ ਤੱਕ ਨਹੁੰ-ਮਾਸ ਦਾ ਰਿਸ਼ਤਾ ਰੱਖਿਆ ਹੈ, ਪਰ ਇਨਾਂ 'ਤੇ ਭਰੋਸਾ ਕਰਨ ਵਾਲੇ ਸਿੱਖਾਂ ਨੂੰ ਇਨ•ਾਂ ਬਾਦਲ ਦਲੀਆਂ ਨੇ ਕਿਸੇ ਨਾ ਕਿਸੇ ਬਹਾਨੇ ਕੁੱਟਿਆ ਤੇ ਲੁੱਟਿਆ ਹੀ ਹੈ।

ਭਾਈ ਵਡਾਲਾ ਨੇ ਆਖਿਆ ਕਿ ਜੇਕਰ ਇਹ ਬਾਦਲ ਦਲੀਏ ਸਿੱਖ ਵਿਰੋਧੀ ਤਾਕਤਾਂ ਵੱਲੋਂ ਦੱਸੇ ਮਾਰਗ ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ ਰੱਖ ਕੇ ਗੁਰੂ ਸਾਹਿਬਾਨਾਂ ਦੇ ਪਾਏ ਪੂਰਨਿਆਂ 'ਤੇ ਇਮਾਨਦਾਰੀ ਨਾਲ ਚੱਲਦੇ ਤਾਂ ਅੱਜ ਪੰਜਾਬ ਤੇ ਸਿੱਖ ਕੌਮ ਦੀ ਨੁਹਾਰ ਵੱਖਰੀ ਹੀ ਹੋਣੀ ਹੈ, ਪਰ ਇਨਾਂ ਨੇ ਤਾਂ ਹਮੇਸ਼ਾਂ ਸਿੱਖ ਦੇ ਕਾਤਲ ਕੇ.ਪੀ.ਐਸ ਗਿੱਲ, ਸੁਮੇਧ ਸੈਣੀ, ਬੇਅੰਤੇ ਬੁਚੜ, ਆਲਮ ਇਜ਼ਹਾਰ ਵਰਗੇ ਹੋਰ ਕਈ ਖਾਸਮ-ਖਾਸਾਂ ਨੂੰ 1984 'ਚ ਸਿੱਖ ਨੌਜਵਾਨਾਂ ਤੇ ਬੱਚਿਆਂ ਦੇ ਖੂਨ ਨਾਲ ਹੋਲੀ ਖੇਡਣ ਦੇ ਬਾਵਜੂਦ ਆਪਣੇ ਕਾਰਜਕਾਲ ਦੌਰਾਨ ਉਚ ਅਹੁਦਿਆਂ 'ਤੇ ਬਿਰਾਜਮਾਨ ਰੱਖਿਆ। ਭਾਈ ਵਡਾਲਾ ਨੇ ਆਖਿਆ ਕਿ ਹੱਦ ਤਾਂ ਉਦੋਂ ਹੋ ਗਈ, ਜਦੋਂ ਇਸ ਬਾਦਲ ਕੋੜਮੇ ਨੇ ਆਪਣੇ ਸਿਆਸੀ ਲਾਹੇ ਲਈ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰਵਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ, ਤੇ ਅੱਜ ਇਹ ਨਵੰਬਰ 84 ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਵਾਉਣ ਦਾ ਡਰਾਮਾ ਕਰਦੇ ਹੋਏ ਧਰਨੇ ਲਾ ਕੇ ਸਿਆਸੀ ਲਾਹਾ ਲੈਣ ਦੀ ਤਾਕ 'ਚ ਹਨ। ਇਸ ਲਈ ਹੁਣ ਲੋੜ ਹੈ ਕਿ ਸੰਗਤ ਆਪ ਮੁਹਾਰੇ ਜਾਗ ਕੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹਿੱਸਾ ਬਣੇ ਤਾਂ ਕਿ ਸ਼੍ਰੋਮਣੀ ਕਮੇਟੀ, ਗੁਰੂ ਘਰਾਂ ਤੇ ਤਖਤ ਸਾਹਿਬਾਨਾਂ 'ਤੇ ਕਾਬਜ਼ ਬਾਦਲ ਕੋੜਮੇ ਨੂੰ ਲਾਂਭੇ ਕਰ ਕੇ ਮੁੜ ਤੋਂ ਗੁਰੂ ਘਰਾਂ ਤੇ ਤਖਤ ਸਾਹਿਬਾਨਾਂ ਦੀ ਆਜ਼ਾਦ ਹਸਤੀ ਨੂੰ ਬਹਾਲ ਕਰਵਾਇਆ ਜਾ ਸਕੇ।