• Home
  • ਸੁਖਨਾ ਝੀਲ ਦੇ ਗੇਟ ਖੋਲ੍ਹਣ ਤੋਂ ਬਾਅਦ -ਵਰ੍ਹਦੇ ਮੀਂਹ ‘ਚ ਕਿਸਾਨ ਝੋਨੇ ਦੀ ਫਸਲ ਕੱਟਣ ਲੱਗੇ

ਸੁਖਨਾ ਝੀਲ ਦੇ ਗੇਟ ਖੋਲ੍ਹਣ ਤੋਂ ਬਾਅਦ -ਵਰ੍ਹਦੇ ਮੀਂਹ ‘ਚ ਕਿਸਾਨ ਝੋਨੇ ਦੀ ਫਸਲ ਕੱਟਣ ਲੱਗੇ

ਚੰਡੀਗੜ੍ਹ, (ਖਬਰ ਵਾਲੇ ਬਿਊਰੋ)-ਲਗਾਤਾਰ ਪੈ ਰਹੇ ਪੰਜਾਬ ਚ ਭਾਰੀ ਮੀਂਹ ਅਤੇ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਾਣੀ ਭਰ ਜਾਣ ਕਾਰਨ ਗੇਟ  ਖੋਲ੍ਹਣ ਦੀ ਖਬਰ ਮਿਲਦੇ ਪਟਿਆਲਾ ਇਲਾਕੇ ਦੇ ਕਿਸਾਨਾਂ ਵੱਲੋਂ ਪੱਕੀ ਹੋਈ ਝੋਨੇ ਦੀ ਫਸਲ ਨੂੰ ਵਰਦੇ ਮੀਂਹ ਵਿੱਚ ਹੀ ਘਟਨਾ ਸ਼ੁਰੂ ਕਰ ਦਿੱਤਾ ਗਿਆ ਹੈ ।ਕਿਸਾਨਾਂ ਨੂੰ ਡਰ ਹੈ ਜੇ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਹੁਣ ਹੜ੍ਹ ਦੇ ਪਾਣੀ ਨਾਲ ਤਬਾਹ ਹੋ ਜਾਵੇਗੀ ,ਕਿਉਂਕਿ ਕਿਸਾਨਾਂ ਦਾ ਬਣਦਾ ਹੈ ਕਿ ਜਦੋਂ ਵੀ ਸੁਖਨਾ ਝੀਲ ਦੇ ਪਾਣੀ ਦਾ ਸਤਰ ਜ਼ਿਆਦਾ ਹੋਣ ਕਾਰਨ ਗੇਟ ਖੋਲ੍ਹੇ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਘੱਗਰ ਦਰਿਆ ਰਾਹੀਂ ਪਟਿਆਲਾ ਚ ਹੜ੍ਹ ਆਉਂਦੇ ਹਨ ।

ਦੂਜੇ ਪਾਸੇ ਪਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘੱਗਰ ਦਰਿਆ ਅਤੇ ਨੀਵੇਂ ਇਲਾਕਿਆਂ ਦੇ ਵਿੱਚ ਬਣੀਆਂ ਕਲੋਨੀਆਂ ਨੂੰ ਮੁਨਾਦੀ ਕਰਾ ਕੇ ਸੂਚਿਤ ਕੀਤਾ ਜਾ ਰਿਹਾ ਹੈ ਕਿ ਉਹ ਘੱਗਰ ਦਰਿਆ ਦੇ ਕੰਢਿਆਂ ਤੇ ਵਸੋਂ ਵਾਲੇ ਇਲਾਕੇ ਸੁਚੇਤ ਰਹਿਣ ਅਤੇ ਨਾਲ ਹੀ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਪਣੇ ਪੱਕੇ ਘਰਾਂ /ਫਲੈਟਾਂ ਚ ਗਰਾਊਂਡ ਫਲੋਰ ਤੇ ਨਾ ਸਾਉਣ ਤੇ ਕੀਮਤੀ ਸਾਮਾਨ ਵੀ ਚੁੱਕ ਲੈਣ ।