• Home
  • ਲੁਧਿਆਣਾ ਪੁਲਿਸ ਨੇ ਦਬੋਚੇ ਨਸ਼ੇ ਦੇ ਸੌਦਾਗਰ ਤੇ ਵਾਹਨ ਚੋਰ

ਲੁਧਿਆਣਾ ਪੁਲਿਸ ਨੇ ਦਬੋਚੇ ਨਸ਼ੇ ਦੇ ਸੌਦਾਗਰ ਤੇ ਵਾਹਨ ਚੋਰ

ਜਗਰਾਉਂ/ ਲੁਧਿਆਣਾ, (ਮਨਦੀਪ ਸਿੰਘ ): ਲੁਧਿਆਣਾ ਦਿਹਾਤੀ ਪੁਲਿਸ ਨੇ ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਇੰਸ: ਲਖਬੀਰ ਸਿੰਘ ਦੀ ਅਗਵਾਈ ਚ ਪੁਲਿਸ ਪਾਰਟੀ ਲੰਮੇ ਜੱਟਪੁਰੇ ਤੋਂ ਛੋਟਾ ਨੂੰ ਜਾ ਰਹੀ ਸੀ ਅਤੇ ਉਨ੍ਹਾਂ ਨੇ ਬੱਸੀਆਂ ਦੇ ਟੀ ਪੁਆਇੰਟ ਤੇ  ਇਕ ਟਰੱਕ ਨੂੰ ਰੋਕਿਆ ਜਿਸ ਵਿਚ ਕਈ ਡਰੰਮ ਰੱਖੇ ਹੋਏ ਸਨ। ਜਦੋਂ ਪੁਲਿਸ ਨੇ ਉਸ ਦੇ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਕੈਮੀਕਲ ਦੇ ਡਰੰਮਾਂ ਦੀ ਆੜ 'ਚ ਭੁੱਕੀ ਸਪਲਾਈ ਕਰਦਾ ਹੈ। ਤਲਾਸ਼ੀ ਤੋਂ ਬਾਅਦ ਟਰੱਕ ਵਿਚੋਂ ਢਾਈ ਕੁਇੰਟਲ ਭੁੱਕੀ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਜੋਗਾ ਸਿੰਘ ਉਰਫ਼ ਹੈਪੀ ਵਾਸੀ ਢੁੱਡੀਕੇ ਜ਼ਿਲਾ ਮੋਗਾ ਵਜੋਂ ਹੋਈ ਹੈ। ਮੁਲਜ਼ਮ ਵਿਰੁਧ ਐਨਡੀਪੀਐਸ ਐਕਟ ਤਹਿਤ ਥਾਣਾ ਹਠੂਰ ਵਿਖੇ ਮਾਮਲਾ ਦਰਜ ਕਰ ਕੇ ਹਿਰਾਸਤ 'ਚ ਲੈ ਲਿਆ ਹੈ।
ਇਸ ਤੋਂ ਇਲਾਵਾ ਏਐਸਆਈ ਅਸ਼ੋਕ ਕੁਮਾਰ ਨੇ ਅਲੀਗੜ ਰੋਡ 'ਤੇ ਵਾਹਨ ਚੋਰ ਗਰੋਹ ਦੇ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ ਚੋਰੀ ਦੇ 6 ਮੋਟਰ ਸਾਈਕਲ ਮਿਲੇ ਹਨ। ਗਿ੍ਫ਼ਤਾਰ ਕੀਤੇ ਗਏ ਜਸਵੰਤ ਸਿੰਘ ਉਰਫ ਜੱਸਾ ਵਾਸੀ ਮਖੂ ਰੋਡ ਜ਼ੀਰਾ ਜੋ ਕਿ ਨਾਨਕਸਰ ਕਲੇਰਾਂ ਠਾਠ ਅਤੇ ਨੇੜੇ ਤੇੜੇ ਪਿੰਡਾਂ ਤੋਂ ਸਕੂਟਰ ਮੋਟਰਸਾਈਕਲ ਚੋਰੀ ਕਰਦਾ ਸੀ ।