• Home
  • ਰਿਜਰਵ ਬੈਂਕ ਦੀ ਨਵੀਂ ਨੀਤੀ ਫ਼ੇਲ, ਸ਼ੇਅਰ ਬਾਜ਼ਾਰ ਤੇ ਰੁਪਇਆ ਡਿੱਗਿਆ

ਰਿਜਰਵ ਬੈਂਕ ਦੀ ਨਵੀਂ ਨੀਤੀ ਫ਼ੇਲ, ਸ਼ੇਅਰ ਬਾਜ਼ਾਰ ਤੇ ਰੁਪਇਆ ਡਿੱਗਿਆ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਭਾਰਤੀ ਰਿਜਰਵ ਬੈਂਕ ਵਲੋਂ ਅੱਜ ਐਲਾਨੀ ਨਵੀਂ ਨੀਤੀ ਵੀ ਜਨਮਦੀ ਹੀ ਫ਼ੇਲ ਹੋ ਗਈ ਕਿਉਂਕਿ ਇਸ ਦਾ ਬਾਜ਼ਾਰ 'ਤੇ ਉਕਾ ਵੀ ਅਸਰ ਨਹੀਂ ਦਿਖਿਆ। ਅੱਜ ਪਹਿਲਾਂ ਵਾਂਗ ਹੀ ਭਾਰਤੀ ਬਾਜ਼ਾਰ ਹੇਠਾਂ ਆਉਂਦਾ-ਆਉਂਦਾ ਲੁੜਕ ਗਿਆ ਜਿਸ ਨਾਲ ਸ਼ੇਅਰ ਬਾਜ਼ਾਰ 'ਚ ਹੜਕੰਪ ਮੱਚ ਗਿਆ। ਅੱਜ ਸੰਸੈਕਸ 'ਚ 792 ਅੰਕ ਤੇ ਨਿਫ਼ਟੀ 'ਚ 315 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਸ਼ੇਅਰ ਮਾਰਕੀਟ ਦੀ ਰੀਸ ਕਰਦਾ ਰੁਪਇਆ ਵੀ ਪ੍ਰਤੀ ਡਾਲਰ 74 'ਤੇ ਪਹੁੰਚ ਗਿਆ।