• Home
  • ਦਿਲਬਾਗ ਸਿੰਘ ਜੰਮੂ-ਕਸ਼ਮੀਰ ਦੇ ਨਵੇਂ ਡੀਜੀਪੀ ਨਿਯੁਕਤ

ਦਿਲਬਾਗ ਸਿੰਘ ਜੰਮੂ-ਕਸ਼ਮੀਰ ਦੇ ਨਵੇਂ ਡੀਜੀਪੀ ਨਿਯੁਕਤ

ਸ਼ੀਨਗਰ, (ਖ਼ਬਰ ਵਾਲੇ ਬਿਊਰੋ): ਜੰਮੂ-ਕਸ਼ਮੀਰ ਸਰਕਾਰ ਨੇ 6 ਸਤੰਬਰ 2018 ਨੂੰ ਦਿਲਬਾਗ ਸਿੰਘ ਨੂੰ ਸੂਬੇ ਦੇ ਪੁਲਿਸ ਮੁਖੀ ਵਜੋਂ ਅਹੁਦਾ ਸੌਂਪ ਦਿਤਾ ਹੈ। ਉਹ ਹੁਣ ਤਕ ਡੀਜੀਪੀ (ਜੇਲਾਂ) ਵਜੋਂ ਸੇਵਾ ਨਿਭਾ ਰਹੇ ਸਨ।
ਦਸ ਦਈਏ ਕਿ ਰਾਜ ਸਰਕਾਰ ਨੇ ਸੁਪਰੀਮ ਕੋਰਟ ਤੋਂ ਡੀਜੀਪੀ ਦੀ ਨਿਯੁਕਤੀ ਲਈ ਯੂਪੀਐਸਸੀ ਦੀ ਕਲੀਅਰੈਂਸ ਲਈ ਛੋਟ ਮੰਗੀ ਸੀ। ਸਰਕਾਰ ਨੇ ਸੁਪਰੀਮ ਕੋਰਟ ਨੂੰ ਦਸਿਆ ਕਿ ਕਿ ਕੋਰਟ ਦੇ ਆਦੇਸ਼ ਮੁਤਾਬਿਕ ਡੀਜੀਪੀ ਕੀ ਨਿਯੁਕਤੀ ਲਈ ਯੂਪੀਐਸਸੀ ਨੂੰ ਪੈਨਲ ਦੀ ਲਿਸਟ ਭੇਜਣੀ ਹੁੰਦੀ ਹੈ।
ਸਰਕਾਰੀ ਹੁਕਮਾਂ ਅਨੁਸਾਰ ਪੱਕੀ ਨਿਯੁਕਤੀ ਤਕ ਦਿਲਬਾਗ ਸਿੰਘ ਡੀਜੀਪੀ ਵਜੋਂ ਸੇਵਾ ਨਿਭਾਉਣਗੇ।