• Home
  • ਪੱਤਰਕਾਰਾਂ ਦੇ ਤਿੱਖੇ ਸਵਾਲਾਂ ਤੋਂ ਬਚਣ ਲਈ ਮੌਕੇ ‘ਤੇ ਕੀਤੀ ਪ੍ਰੈਸ ਕਾਨਫਰੰਸ ਰੱਦ-ਪੜੋ ਕਿਉਂ?

ਪੱਤਰਕਾਰਾਂ ਦੇ ਤਿੱਖੇ ਸਵਾਲਾਂ ਤੋਂ ਬਚਣ ਲਈ ਮੌਕੇ ‘ਤੇ ਕੀਤੀ ਪ੍ਰੈਸ ਕਾਨਫਰੰਸ ਰੱਦ-ਪੜੋ ਕਿਉਂ?

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਵਿੱਚ ਉਠੀ ਬਗਾਵਤ ਤੋਂ ਅਕਾਲੀ ਦਲ ਦੇ ਹੁਕਮਰਾਨ ਬਾਦਲ ਪਰਵਾਰ ਚਿੰਤਤ ਹੈ ਉਥੇ ਹੀ ਅਕਾਲੀ ਦਲ ਦੀ ਬੇਅਦਬੀ ਮਾਮਲਿਆਂ ਕਾਰਨ ਹੇਠਲੇ ਪੱਧਰ 'ਤੇ ਡਿੱਗ ਚੁੱਕੀ ਸ਼ਾਖ ਨੂੰ ਚੁੱਕਣ ਲਈ ਲਗਾਤਾਰ ਕੋਈ ਨਾ ਕੋਈ ਧਰਨੇ ਮੁਜਾਹਰਿਆਂ ਦੇ ਨਾਂ 'ਤੇ ਲੋਕਾਂ ਦਾ ਧਿਆਨ ਵੰਡਣ ਲਈ ਸਿਆਸੀ ਪੱਤਾ ਖੇਡਿਆ ਜਾ ਰਿਹਾ ਹੈ। ਅੱਜ ਪੱਤਰਕਾਰਾਂ ਦੀ ਪ੍ਰੈਸ ਕਾਨਫਰੰਸ ਸੱਦ ਕੇ ਇਸ ਲਈ ਰੱਦ ਕਰ ਦਿੱਤਾ ਗਿਆ ਕਿ ਪੱਤਰਕਾਰਾਂ ਵਲੋਂ ਪੁੱਛੇ ਜਾਣ ਵਾਲੇ ਤਿੱਖੇ ਪ੍ਰਸ਼ਨਾਂ ਦੇ ਉਤਰਾਂ ਤੋਂ ਬਚਿਆ ਜਾ ਸਕੇ। ਅੱਜ 11 ਵਜੇ ਸੱਦੀ ਕੋਰ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਨੇ 12.30 ਵਜੇ ਪ੍ਰੈਸ ਕਾਨਫਰੰਸ ਸੱਦੀ ਸੀ, ਜਿਸ ਨੂੰ ਕਵਰ ਕਰਨ ਲਈ ਰਾਸ਼ਟਰੀ ਪੱਧਰ ਦਾ ਮੀਡੀਆ ਸਮੇਂ ਤੋਂ ਪਹਿਲਾਂ ਠੀਕ 12 ਵਜੇ ਹੀ ਪੁਜਿਆ ਹੋਇਆ ਸੀ ਪਰ ਐਨ ਮੌਕੇ 'ਤੇ ਇੱਕ ਦਫ਼ਤਰੀ ਆਗੂ ਨੇ ਆ ਕੇ ਪ੍ਰੈਸ ਕਾਨਫਰੰਸ ਰੱਦ ਹੋਣ ਬਾਰੇ ਦਸਿਆ ਤੇ ਕਿਹਾ ਕਿ ਹੁਣ ਅਕਾਲੀ ਦਲ ਲੀਡਰਸ਼ਿਪ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕਰਨ ਜਾ ਰਹੀ ਹੈ।