• Home
  • ਇਨੈਲੋ ਦੀ ਹਾਰ ਤੋਂ ਮਗਰੋਂ ਮਾਇਆਵਤੀ ਭੁੱਲੀ ਭਰਾ ਦਾ ਪਿਆਰ

ਇਨੈਲੋ ਦੀ ਹਾਰ ਤੋਂ ਮਗਰੋਂ ਮਾਇਆਵਤੀ ਭੁੱਲੀ ਭਰਾ ਦਾ ਪਿਆਰ

ਚੰਡੀਗੜ : ਕੁਝ ਦਿਨ ਪਹਿਲਾਂ ਜੀਂਦ ਵਿਧਾਨ ਸਭਾ ਹਲਕੇ ਲਈ ਉਪ ਚੋਣ ਹੋਈ ਸੀ ਜਿਸ ਵਿੱਚ ਇਨੈਲੋ ਤੇ ਬਸਪਾ ਦਾ ਗਠਜੋੜ ਸੀ। ਇਸ ਸੀਟ ਦਾ ਨਤੀਜਾ ਆਉਣ 'ਤੇ ਭਾਜਪਾ ਬਾਜ਼ੀ ਮਾਰ ਗਈ ਤੇ ਇਨੈਲੋ ਸਭ ਤੋਂ ਪਿਛੜ ਗਈ। ਇਥੋਂ ਤਕ ਕਿ ਕੁਝ ਦਿਨ ਪਹਿਲਾਂ ਬਣੀ ਪਾਰਟੀ ਜਨਤਾ ਜਨਨਾਇਕ ਪਾਰਟੀ ਦੂਜੇ ਨੰਬਰ 'ਤੇ ਰਹੀ। ਇਸ ਨਤੀਜੇ ਤੋਂ ਬਾਅਦ ਬਸਪਾ ਸੁਪਰੀਮੋ ਦੇ ਤੇਵਰ ਬਦਲ ਗਏ ਹਨ। ਮਾਇਆਵਤੀ ਨੇ ਇਹ ਗਠਜੋੜ ਤੋੜਨ ਦਾ ਐਲਾਨ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਅਗਰ ਚੌਟਾਲਾ ਪਰਵਾਰ ਇੱਕ ਹੁੰਦਾ ਹੈ ਤਾਂ ਹੀ ਇਹ ਗਠਜੋੜ ਬਰਕਰਾਰ ਰਹੇਗਾ।
ਦਸ ਦਈਏ ਕਿ ਕੁਝ ਸਮਾਂ ਪਹਿਲਾਂ ਮਾਇਆਵਤੀ ਨੇ ਅਭੈ ਚੌਟਾਲਾ ਦੇ ਗੁੱਟ 'ਤੇ ਰੱਖੜੀ ਬੰਨ ਕੇ ਚਿਰ ਸਥਾਈ ਰਿਸ਼ਤਾ ਬਣਾਇਆ ਸੀ ਪਰ ਇਸ ਤੋਂ ਸਿੱਧ ਹੁੰਦਾ ਹੈ ਕਿ ਸਿਆਸੀ ਆਗੂ ਆਪਣੇ ਮਕਸਦ ਲਈ ਕਿਸੇ ਨਾਲ ਵੀ ਰਿਸ਼ਤਾ ਜੋੜ ਸਕਦੇ ਹਨ।