• Home
  • ਅਲੋਕ ਨਾਥ ਦੀਆਂ ਮੁਸ਼ਕਲਾਂ ਵਧੀਆਂ-6 ਮਹੀਨੇ ਤਕ ਕੋਈ ਵੀ ਕਲਾਕਾਰ ਨਾਲ ਕੰਮ ਨਹੀਂ ਕਰੇਗਾ ਕੋਈ ਵੀ ਕਲਾਕਾਰ

ਅਲੋਕ ਨਾਥ ਦੀਆਂ ਮੁਸ਼ਕਲਾਂ ਵਧੀਆਂ-6 ਮਹੀਨੇ ਤਕ ਕੋਈ ਵੀ ਕਲਾਕਾਰ ਨਾਲ ਕੰਮ ਨਹੀਂ ਕਰੇਗਾ ਕੋਈ ਵੀ ਕਲਾਕਾਰ

ਮੁੰਬਈ : ਮੀਟੂ ਮੁਹਿੰਮ ਨੇ ਬਾਲੀਵੁੱਡ ਸਮੇਤ ਕਈ ਹਸਤੀਆਂ ਨੂੰ ਅਜਿਹਾ ਝਟਕਾ ਦਿੱਤਾ ਕਿ ਕਈਆਂ ਦੇ ਕਰੀਅਰ ਖ਼ਰਾਬ ਹੋ ਗਏ ਤੇ ਕਈਆਂ ਦੇ ਮੰਤਰੀ ਪਦ ਤਕ ਚਲੇ ਗਏ। ਹੁਣ ਫਿਲਮੀ ਅਭਿਨੇਤਾ ਅਲੋਕ ਨਾਥ ਬਾਰੇ ਇਹ ਖ਼ਬਰ ਮਿਲੀ ਹੈ ਕਿ ਅਗਲੇ 6 ਮਹੀਨੇ ਤਕ ਕੋਈ ਵੀ ਕਲਾਕਾਰ ਉਸ ਨਾਲ ਕੰਮ ਨਹੀਂ ਕਰੇਗਾ।   ਅਲੋਕ ਨਾਥ ਵਿਰੁਧ ਭਾਰਤੀ ਫ਼ਿਲਮ ਐਂਡ ਟੈਲੀਵਿਜ਼ਨ ਡਾਇਰੈਕਟਰਜ਼ ਐਸੋਸੀਏਸ਼ਨ ਨੇ ਛੇ ਮਹੀਨੇ ਦਾ ਅਸਹਿਯੋਗ ਨਿਰਦੇਸ਼ ਜਾਰੀ ਕੀਤਾ ਹੈ। ਇਸ ਨਿਰਦੇਸ਼ ਦਾ ਅਰਥ ਇਹ ਹੈ ਕਿ ਹੁਣ ਕੋਈ ਵੀ ਕਲਾਕਾਰ ਛੇ ਮਹੀਨੇ ਦੀ ਮਿਆਦ ਤਕ ਅਲੋਕ ਨਾਥ ਨਾਲ ਕੰਮ ਨਹੀਂ ਕਰੇਗਾ।
ਧ ਭਾਰਤੀ ਫ਼ਿਲਮ ਐਂਡ ਟੈਲੀਵਿਜ਼ਨ ਡਾਇਰੈਕਟਰਜ਼ ਐਸੋਸੀਏਸ਼ਨ ਦੇ ਮੁਖੀ ਅਸ਼ੋਕ ਪੰਡਿਤ ਨੇ ਦਸਿਆ ਕਿ ਇਹ ਫ਼ੈਸਲਾ ਵਿੰਤਾ ਨੰਦਾ ਦੀ ਸ਼ਿਕਾਇਤ ਤੋਂ ਬਾਅਦ ਲਿਆ ਗਿਆ ਹੈ। ਉਨਾਂ ਦਸਿਆ ਕਿ ਅਲੋਕ ਨਾਥ ਨੂੰ ਕਮੇਟੀ ਨੇ ਤਿੰਨ ਵਾਰ ਬੁਲਾਇਆ ਗਿਆ ਸੀ ਪਰ ਉਨਾਂ ਨੇ ਜਾਂਚ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿਤਾ । ਇਸ ਤੋਂ ਬਾਅਦ ਹੀ ਇਹ ਫ਼ੈਸਲਾ ਲਿਆ। 
ਜ਼ਿਕਰਯੋਗ ਹੈ ਕਿ ਲੇਖਿਕਾ ਵਿਨਤਾ ਨੰਦਾ ਨੇ ਆਲੋਕ ਨਾਥ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਕਮੇਟੀ ਨੇ ਅਲੋਕ ਨਾਥ ਨੂੰ ਨੋਟਿਸ ਭੇਜਿਆ ਸੀ। ਅਸ਼ੋਕ ਪੰਡਤ ਨੇ ਦੱਸਿਆ ਕਿ ਅਲੋਕ ਨੇ ਆਈਸੀਸੀ ਨੂੰ ਖੁਲੇ ਤੌਰ 'ਤੇ ਚੁਨੌਤੀ ਦਿਤੀ ਅਤੇ ਸੰਮਨ ਦੀ ਵੀ ਪਾਲਣਾ ਨਹੀਂ ਕੀਤੀ ।Attachments area