• Home
  • ਪੰਜਾਬ ਦੇ ਜੇਲ ਮੰਤਰੀ ਵੱਲੋਂ ਜੇਲ੍ਹ ਸੁਪਰਡੈਂਟ ਸਮੇਤ 4 ਡਿਸਮਿਸ:-ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਠਹਿਰਾਇਆ ਸੀ ਦੋਸ਼ੀ

ਪੰਜਾਬ ਦੇ ਜੇਲ ਮੰਤਰੀ ਵੱਲੋਂ ਜੇਲ੍ਹ ਸੁਪਰਡੈਂਟ ਸਮੇਤ 4 ਡਿਸਮਿਸ:-ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਠਹਿਰਾਇਆ ਸੀ ਦੋਸ਼ੀ

ਚੰਡੀਗੜ੍ਹ :- ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪਟਿਆਲਾ ਸੈਂਟਰਲ ਜੇਲ੍ਹ ਦੇ ਸੁਪਰਡੈਂਟ ਰਾਜਨ ਕਪੂਰ , ਸਹਾਇਕ ਜੇਲ੍ਹ ਸੁਪਰਡੈਂਟ ਵਿਕਾਸ ਸ਼ਰਮਾ , ਸੁਖਜਿੰਦਰ ਸਿੰਘ ਤੇ ਪ੍ਰਾਗਨ ਸਿੰਘ ਨੂੰ ਡਿਸਮਿਸ ਕਰਨ ਦੇ ਹੁਕਮ ਦੇ ਦਿੱਤੇ ਹਨ ।

ਦੱਸਣਯੋਗ ਹੈ ਕਿ ਮੁਜ਼ੱਫਰਪੁਰ ਚ ਹੋਏ ਸੈਕਸ ਸਕੈਂਡਲ ਦਾ ਮੁੱਖ ਦੋਸ਼ੀ ਪਟਿਆਲਾ ਜੇਲ੍ਹ ਚ ਬੰਦ ਸੀ ,ਜਿਸ ਨੂੰ ਜੇਲ੍ਹ ਸੁਪਰਡੈਂਟ ਸਮੇਤ ਉਕਤ ਜੇਲ੍ਹ ਸਟਾਫ਼ ਵੱਲੋਂ ਸਹੂਲਤਾਂ ਦੇਣ ਦੇ ਪੈਸੇ ਲਏ ਜਾਂਦੇ ਸਨ ।ਜਿਸ ਦੀ ਸ਼ਿਕਾਇਤ ਉਸ ਵੱਲੋਂ ਪੰਜਾਬ ਦੇ ਜੇਲ ਮੰਤਰੀ ਨੂੰ ਕੀਤੀ ਗਈ ਸੀ ,ਜਿਸ ਤੋਂ ਬਾਅਦ ਜੇਲ ਮੰਤਰੀ ਰੰਧਾਵਾ ਨੇ ਇਸ ਦੀ ਪੜਤਾਲ ਸੀਨੀਅਰ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੌਂਪੀ ਸੀ ,ਜਿਨ੍ਹਾਂ ਵੱਲੋਂ ਜੇਲ ਸੁਪਰਡੈਂਟ ਸਮੇਤ ਚਾਰ ਵਿਅਕਤੀ ਦੋਸ਼ੀ ਪਾਏ ਗਏ ਸਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਪਹਿਲਾਂ ਸ਼ਿਕਾਇਤ ਮਿਲਣ ਤੋਂ ਬਾਅਦ ਇਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਸੀ ਅੱਜ ਤੁਰੰਤ ਬਰਖ਼ਾਸਤ ਕਰਨ ਦੇ ਹੁਕਮ ਦਿੱਤੇ ਗਏ ਹਨ ।