• Home
  • “ਫਾਸਟ ਵੇਅ” ਤੇ ਨਵਜੋਤ ਸਿੱਧੂ ਦਾ ਵੱਡਾ ਹਮਲਾ :- ਕੰਪਨੀ ਦੇ ਮਾਲਕ ਨੂੰ 303 ਕਰੋੜ ਦਾ ਸਰਕਾਰ ਵੱਲੋਂ ਨੋਟਿਸ ਭੇਜਿਆ

“ਫਾਸਟ ਵੇਅ” ਤੇ ਨਵਜੋਤ ਸਿੱਧੂ ਦਾ ਵੱਡਾ ਹਮਲਾ :- ਕੰਪਨੀ ਦੇ ਮਾਲਕ ਨੂੰ 303 ਕਰੋੜ ਦਾ ਸਰਕਾਰ ਵੱਲੋਂ ਨੋਟਿਸ ਭੇਜਿਆ

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਹਰ ਹਫਤੇ ਪਿਛਲੇ ਸਮੇਂ ਤੋਂ ਲਗਾਤਾਰ ਪ੍ਰੈੱਸ ਕਾਨਫ਼ਰੰਸਾਂ ਕਰਨ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਫਿਰ ਆਪਣੇ ਚੋਣਵੇ ਮੀਡੀਆ ਨੂੰ ਸੰਬੋਧਤ ਹੋ ਕੇ  ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ।ਜਿਸ ਵਿੱਚ ਫਾਸਟ ਵੇਅ ਕੰਪਨੀ ਦੇ ਮਾਲਕ ਨੂੰ 303 ਕਰੋੜ ਦਾ ਸਰਕਾਰ ਵੱਲੋਂ  ਨੋਟਿਸ ਜਾਰੀ ਕਰ ਦਿੱਤਾ ਹੈ ,ਨਵਜੋਤ ਸਿੱਧੂ ਨੇ ਕਿਹਾ ਕਿ ਵੈਸੇ ਇਸ ਨੇ ਕਈ ਸੌ ਕਰੋੜ ਦਾ ਸਰਕਾਰ ਨੂੰ ਹੁਣ ਤੱਕ ਸਰਵਿਸ ਟੈਕਸ ਦਾ ਚੂਨਾ ਲਾਇਆ ਹੈ ।ਇਸ ਸਮੇਂ ਉਸ ਨੇ ਕੰਪਨੀ ਦੇ ਹੋਰ ਅਧਿਕਾਰੀਆਂ ਨੂੰ ਵੀ ਸਰਕਾਰੀ ਜਾਲ ਵਿਚ ਫਸਾਏ ਜਾਣ ਦਾ ਖੁਲਾਸਾ ਕੀਤਾ । ਨਵਜੋਤ ਸਿੱਧੂ ਵੱਲੋਂ ਪ੍ਰੈੱਸ ਕਾਨਫਰੰਸ ਜਾਰੀ ਹੈ ।