• Home
  • ਪ੍ਰੇਮਿਕਾ ਡਿੱਗੀ ਪ੍ਰੇਮੀ ‘ਤੇ-ਲਈ ਜਾਨ-ਪੜੋ

ਪ੍ਰੇਮਿਕਾ ਡਿੱਗੀ ਪ੍ਰੇਮੀ ‘ਤੇ-ਲਈ ਜਾਨ-ਪੜੋ

ਪੈਲਸਲੇਵੀਆ : ਪ੍ਰੇਮੀ-ਪ੍ਰੇਮਿਕਾ ਦੇ ਪਿਆਰ ਕਰਨ ਦੇ ਤਰੀਕੇ ਪਾਠਕਾਂ ਨੇ ਕਈ ਤਰਾਂ ਦੇ ਸੁਣੇ ਹੋਣਗੇ ਪਰ ਇੱਕ ਤਰੀਕਾ ਸੁਣ ਕੇ ਸ਼ਾਇਦ ਤੁਸੀਂ ਸਾਰੇ ਹੈਰਾਨ ਰਹਿ ਜਾਵੋਂਗੇ ਕਿ ਪ੍ਰੇਮਿਕਾ ਨੇ ਪ੍ਰੇਮੀ ਦੀ ਪਿਆਰ ਪਿਆਰ 'ਚ ਹੀ ਜਾਨ ਲੈ ਲਈ।
ਦਰਅਸਲ ਇਹ ਪ੍ਰੇਮਿਕਾ ਕੋਈ ਹੀਰ ਦੀ ਭੈਣ ਨਹੀਂ ਤੇ ਨਾ ਹੀ ਮਾਣਕ ਦੀ ਕਲੀ ਵਾਲੀ ਕੋਈ ਹੀਰ ਹੈ। ਇਹ ਪ੍ਰੈਮਿਕਾ ਵੀ ਅਵੱਲੀ ਹੀ ਹੈ। ਜੀ ਹਾਂ, ਇਸ ਪ੍ਰੇਮਿਕਾ ਦਾ ਵਜ਼ਨ 133 ਕਿਲੋ ਹੈ। ਇਸ ਕੋਲੋਂ ਆਪਣੇ ਪ੍ਰੇਮੀ ਦਾ ਕਤਲ ਹੋ ਗਿਆ ਹੈ। ਜਦੋਂ ਪੁਲਿਸ ਅਧਿਕਾਰੀਆਂ ਨੂੰ ਇਸ ਅਜੀਬੋ ਗਰੀਬ ਕਤਲ ਬਾਰੇ ਪਤਾ ਲੱਗਾ ਤਾਂ ਉਹ ਅਚੰਭੇ ਵਿੱਚ ਪੈ ਗਏ ਕਿ ਉਸ ਪ੍ਰੇਮਿਕਾ ਵਿਰੁਧ ਕਿਹੜੀਆਂ ਕਿਹੜੀਆਂ ਧਾਰਾਵਾਂ ਲਗਾਈਆਂ ਜਾਣ।
ਵਿੱਡੀ ਥਾਮਸ ਨਾਂ ਦੀ ਇਹ ਪ੍ਰੇਮਿਕਾ ਆਪਣੇ 72 ਕਿਲੋ ਦੇ  ਪ੍ਰੇਮੀ ਦੇ ਉਪਰ ਬੈਠ ਗਈ ਜਿਸ ਨਾਲ ਉਸ ਦਾ ਦਮ ਘੁੱਟ ਗਿਆ ਤੇ ਵਿਚਾਰਾ ਬਿਨਾਂ ਆਈ ਹੀ ਮਰ ਗਿਆ।
ਦੂਜੇ ਪਾਸੇ ਭਾਵੇਂ ਪੁਲਿਸ ਅਧਿਕਾਰੀ ਇਸ ਨੂੰ ਇਰਾਦਾ ਕਤਲ ਮੰਨਦੇ ਹਨ ਪਰ ਮਹਿਲਾ ਦੀ ਵਕੀਲ ਦਾ ਕਹਿਣਾ ਹੈ ਕਿ ਵਿੱਡੀ ਉਸ ਲੜਕੇ 'ਤੇ ਬੇਹੋਸ਼ ਹੋ ਕੇ ਡਿੱਗ ਪਈ ਜਿਸ ਤੋਂ ਬਾਅਦ ਦੋਹਾਂ ਤੋਂ ਉਠਿਆ ਨਹੀਂ ਗਿਆ ਤੇ ਲੜਕੇ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ।
ਪੁਲਿਸ ਕਸੂਤੀ ਫਸ ਗਈ ਹੈ ਕਿਉਂਕਿ ਉਸ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਔਰਤ ਵਿਰੁਧ ਕਿਹੜੀ ਧਾਰਾ ਤਹਿਤ ਮਾਮਲਾ ਦਰਜ ਕਰੇ।