• Home
  • ਪੰਜਾਬ ਪੁਲਿਸ ਵੱਲੋਂ 10 ਕਿਲੋ ਅਫੀਮ ਸਮੇਤ ਸਕਾਰਪੀਓ ਸਵਾਰ 4 ਗ੍ਰਿਫਤਾਰ:- ਪੜ੍ਹੋ ਐਸ ਐਸ ਪੀ ਦੀ ਪ੍ਰੈੱਸ ਕਾਨਫਰੰਸ ਦਾ ਖੁਲਾਸਾ

ਪੰਜਾਬ ਪੁਲਿਸ ਵੱਲੋਂ 10 ਕਿਲੋ ਅਫੀਮ ਸਮੇਤ ਸਕਾਰਪੀਓ ਸਵਾਰ 4 ਗ੍ਰਿਫਤਾਰ:- ਪੜ੍ਹੋ ਐਸ ਐਸ ਪੀ ਦੀ ਪ੍ਰੈੱਸ ਕਾਨਫਰੰਸ ਦਾ ਖੁਲਾਸਾ

ਐਸ. ਏ. ਐਸ. ਨਗਰ, 25 ਮਾਰਚ
ਥਾਣਾ ਫ਼ੇਜ਼-8 ਐਸ.ਏ.ਐਸ. ਨਗਰ ਦੀ ਪੁਲਿਸ ਨੇ ਸਕਾਰਪੀਓ ਸਵਾਰ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ•ਾਂ ਕੋਲੋਂ 10 ਕਿਲੋ ਅਫੀਮ ਬਰਾਮਦ ਕੀਤੀ  ਹੈ।
ਜ਼ਿਲ•ਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਇਸ ਸਬੰਧੀ ਆਪਣੇ ਦਫਤਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਜ਼ਿਲ•ਾ ਐਸ. ਏ. ਐਸ. ਨਗਰ ਵਿੱਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਡੀ. ਐਸ. ਪੀ. ਸਿਟੀ-2 ਐਸ.ਏ.ਐਸ. ਨਗਰ ਰਮਨਦੀਪ ਸਿੰਘ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਫ਼ੇਜ਼-8 ਇੰਸਪੈਕਟਰ ਗੱਬਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਟੀ. ਪੁਆਇੰਟ ਪਿੰਡ ਲੰਬਿਆਂ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਪੁਲਿਸ ਪਾਰਟੀ ਨੇ ਚਿੱਟੇ ਰੰਗ ਦੀ ਇੱਕ ਸਕਾਰਪੀਓ ਗੱਡੀ ਨੰਬਰ ਐਚ.ਆਰ 01ਏ.ਐਨ.-6985 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦੇ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾ ਪਾਰਟੀ ਨੇ ਬੜੀ ਮੁਸਤੈਦੀ ਨਾਲ ਸਕਾਰਪੀਓ ਗੱਡੀ ਨੂੰ ਰੋਕ ਲਿਆ।
ਜ਼ਿਲ•ਾ ਪੁਲਿਸ ਮੁਖੀ ਨੇ ਦੱਸਿਆ ਕਿ ਸਕਾਰਪੀਓ ਗੱਡੀ ਵਿੱਚ 4 ਵਿਅਕਤੀ ਸਵਾਰ ਸਨ। ਪੁੱਛ ਪੜਤਾਲ ਦੌਰਾਨ ਇਨ•ਾਂ ਦੀ ਪਛਾਣ ਸਤਿੰਦਰਜੀਤ ਸਿੰਘ ਵਾਸੀ ਖੰਟ ਜ਼ਿਲ•ਾ ਫਤਹਿਗੜ• ਸਾਹਿਬ,  ਗੁਰਮੀਤ ਸਿੰਘ ਵਾਸੀ ਚੁੰਨੀ ਖੁਰਦ ਜ਼ਿਲ•ਾ ਫਤਹਿਗੜ• ਸਾਹਿਬ, ਅਮਰਿੰਦਰ ਕੁਮਾਰ ਉਰਫ ਛੋਟੂ ਵਾਸੀ ਪਿੰਡ ਮੋਨੂ ਮੰਡਲ ਥਾਣਾ ਮੇਜਰਗੰਜ ਜ਼ਿਲ•ਾ ਸੀਤਾਮੜੀ ਬਿਹਾਰ ਅਤੇ ਕਿਰਪਾਲ ਸਿੰਘ ਵਾਸੀ ਮਾਨਖੇੜੀ ਜ਼ਿਲ•ਾ ਰੂਪਨਗਰ ਵਜੋਂ ਹੋਈ। ਜ਼ਾਬਤੇ ਅਨੁਸਾਰ ਡੀ.ਐਸ.ਪੀ. ਰਮਨਦੀਪ ਸਿੰਘ ਦੀ ਹਾਜ਼ਰੀ ਵਿੱਚ ਸਕਾਰਪੀਓ ਗੱਡੀ ਦੀ ਤਲਾਸ਼ੀ ਲੈਣ 'ਤੇ ਉਸ ਵਿੱਚੋਂ ਇਨ•ਾਂ 10 ਕਿਲੋ ਅਫੀਮ ਬਰਾਮਦ ਹੋਈ, ਜਿਸ ਕਰਕੇ ਇਨ•ਾਂ ਮੁਲਜ਼ਮਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 18,61,85 ਅਧੀਨ ਥਾਣਾ ਫ਼ੇਜ਼-8 ਵਿੱਚ ਕੇਸ ਦਰਜ ਕਰ ਕੇ ਇਨ•ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।   
  ਜ਼ਿਲ•ਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਅਫੀਮ ਉਹ ਲਖਨਊ ਤੋਂ ਮੁਜ਼ੱਫਰਪੁਰ (ਬਿਹਾਰ) ਨੂੰ ਜਾਂਦੇ ਹਾਈਵੇਜ 'ਤੇ ਮੁਜ਼ੱਫਰਪੁਰ ਨਜ਼ਦੀਕ ਪੈਂਦੇ ਢਾਬੇ, ਜਿਸ ਦਾ ਮਾਲਕ ਗੁਰਦੀਪ ਸਿੰਘ ਵਾਸੀ ਕੁਰਾਲੀ ਰੋਡ ਚਨਾਲੋ ਹੈ, ਤੋਂ ਲੈ ਕੇ ਆਏ ਸਨ ਅਤੇ ਇਥੇ ਕਾਕਾ ਨਾਮ ਦੇ ਵਿਅਕਤੀ ਨੂੰ ਪਹੁੰਚਾਉਣੀ ਸੀ, ਉਨ•ਾਂ ਨੂੰ ਪ੍ਰਤੀ ਕਿਲੋ 20,000 ਰੁਪਏ (ਕੁੱਲ 2,00,000 ਰੁਪਏ) ਬਤੌਰ ਡਲਿਵਰੀ ਮਿਲਣੇ ਸਨ। ਇਸ ਤੋਂ ਪਹਿਲਾਂ ਵੀ ਉਹ ਦੋ ਗੇੜੇ ਲਾ ਚੁੱਕੇ ਸਨ। ਉਨ•ਾਂ ਕਿਹਾ ਕਿ ਮੁਲਜ਼ਮਾਂ ਨੂੰੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਮਗਰੋਂ ਹੋਰ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ। ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ