• Home
  • ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦੇ ਦੋ ਕਾਨੂੰਨਗੋ ਰੰਗੇ ਹੱਥੀਂ ਦਬੋਚੇ

ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦੇ ਦੋ ਕਾਨੂੰਨਗੋ ਰੰਗੇ ਹੱਥੀਂ ਦਬੋਚੇ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ਾਹਕੋਟ ਦੇ ਕਾਨੂੰਨਗੋ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਮਿਲੀ ਜਾਣਕਾਰੀ ਮੁਤਾਬਕ ਸ਼ਾਹਕੋਟ ਦੇ ਕਾਨੂੰਨਗੋ ਸਰੂਪ ਸਿੰਘ ਦੇ ਕੋਲ ਦੋ ਧਿਰਾਂ ਦੀ ਵੰਡ ਦਾ ਕੇਸ ਪੈਂਡਿੰਗ ਸੀ।। ਦੱਸਿਆ ਜਾ ਰਿਹਾ ਹੈ ਕਿ ਉਹ ਕਾਫੀ ਸਮੇਂ ਤੋਂ ਮਾਮਲੇ ਨੂੰ ਲਟਕਾ ਰਿਹਾ ਸੀ।। ਦੋਸ਼ ਹੈ ਕਿ ਸਰੂਪ ਸਿੰਘ ਨੇ ਪਾਰਟੀਸ਼ਨ ਕੇਸ 'ਚ ਜਲਦੀ ਕਾਰਵਾਈ ਲਈ ਇਕ ਧਿਰ ਕੋਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਪੀੜਤ ਪੱਖ ਨੇ ਵਿਜੀਲੈਂਸ ਬਿਊਰੋ ਦੇ ਐੱਸ. ਐੱਸ. ਪੀ. ਦਿਲਜਿੰਦਰ ਸਿੰਘ ਢਿੱਲੋਂ ਨੂੰ ਸ਼ਿਕਾਇਤ ਦਿੱਤੀ।
ਅੱਜ ਦੁਪਹਿਰ ਨਿਰਧਾਰਿਤ ਸਥਾਨ 'ਤੇ ਜਦੋਂ ਕਾਨੂੰਨਗੋ ਸਰੂਪ ਸਿੰਘ ਨੇ ਪੀੜਤ ਪੱਖ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲਈ ਤਾਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਰੇਡ ਕਰ ਦਿੱਤੀ। ਵਿਜੀਲੈਂਸ ਟੀਮ ਨੇ ਮੌਕੇ 'ਤੇ ਸਰਕਾਰੀ ਗਵਾਹਾਂ ਦੀ ਮੌਜੂਦਗੀ 'ਚ ਕਾਨੂੰਨਗੋ ਸਰੂਪ ਸਿੰਘ ਤੋਂ ਰਿਸ਼ਵਤ ਦੇ 10 ਹਜ਼ਾਰ ਰੁਪਏ ਬਰਾਮਦ ਕੀਤੇ। ਕਾਨੂੰਨਗੋ ਸਰੂਪ ਸਿੰਘ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਨਾਇਬ ਸਦਰ ਕਾਨੂੰਨਗੋ ਫਤਿਹਗੜ ਸਾਹਿਬ ਬਲਬੀਰ ਸਿੰਘ ਨੂੰ ਮੋਹਾਲੀ ਦੀ ਵਿਜੀਲੈਂਸ ਟੀਮ ਨੇ ਬਲਵਿੰਦਰ ਸਿੰਘ ਤੰਗੋਰੀ ਦੀ ਸ਼ਿਕਾਇਤ 'ਤੇ 6000 ਰੁਪਏ ਰਿਸ਼ਵਤ ਲੈਦਿਆਂ ਕਾਬੂ ਕੀਤਾ ਹੈ। ਦੋਸ਼ੀ ਵਿਰੁਧ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਕੇ ਹਿਰਾਸਤ 'ਚ ਲੈ ਲਿਆ ਹੈ।