• Home
  • ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਜ਼ਿਲ੍ਹੇ ਫਰੀਦਕੋਟ ਚ ਅਕਾਲੀ ਦਲ ਨੂੰ ਜ਼ੀਰੋ ਮਿਲੀ ..!

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਜ਼ਿਲ੍ਹੇ ਫਰੀਦਕੋਟ ਚ ਅਕਾਲੀ ਦਲ ਨੂੰ ਜ਼ੀਰੋ ਮਿਲੀ ..!

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਲਗਾਤਾਰ ਸਿੱਖ ਸੰਘਰਸ਼ ਦਾ ਕੇਂਦਰ ਬਿੰਦੂ ਬਣੇ -ਫ਼ਰੀਦਕੋਟ ਜ਼ਿਲ੍ਹੇ ਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਚ ਅਕਾਲੀ ਦਲ ਦਾ ਖਾਤਾ ਜ਼ੀਰੋ ਰਿਹਾ । ਇਸ ਜ਼ਿਲ੍ਹੇ ਚ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਤੋਂ ਕਾਂਗਰਸ ਜੇਤੂ ਰਹੀ ।
ਇਸੇ ਤਰ੍ਹਾਂ ਬਲਾਕ ਸੰਮਤੀ ਦੇ 62 ਜ਼ੋਨਾਂ ਚੋਂ 55 ਜ਼ੋਨ ਕਾਂਗਰਸ ਦੇ ਉਮੀਦਵਾਰਾਂ ਨੇ ਜਿੱਤੇ ਅਤੇ 2 ਆਜ਼ਾਦ ਉਮੀਦਵਾਰਾਂ ਨੇ ਪਰ ਅਕਾਲੀ ਦਲ ਨੂੰ ਆਪਣੇ ਗੜ੍ਹ ਵਾਲੇ ਖੇਤਰ ਚ ਸਿਰਫ 5 ਜ਼ੋਨਾਂ ਦੀ ਜਿੱਤ ਤੇ ਹੀ ਸਬਰ ਕਰਨਾ ਪਿਆ । ਦੱਸਣਯੋਗ ਹੈ ਕਿ ਫ਼ਰੀਦਕੋਟ ਵਿਖੇ ਪਿਛਲੇ ਦਿਨੀਂ ਅਕਾਲੀ ਦਲ ਵੱਲੋਂ ਵੱਡਾ ਇਕੱਠ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਬਰਗਾੜੀ ਧਰਨੇ ਤੇ ਬੈਠੇ ਮੁਤਵਾਜ਼ੀ ਜਥੇਦਾਰਾਂ  ਨੂੰ ਵੰਗਾਰਿਆ ਵੀ ਗਿਆ ਸੀ।