• Home
  • ਕੋਟਕਪੂਰਾ ‘ਚ ਕਸ਼ਮੀਰ ਤੋਂ ਮੰਗਵਾਏ ਸੇਬਾਂ ‘ਤੇ ਲਿਖੇ ਮਿਲੇ ਭਾਰਤ ਵਿਰੋਧੀ ਤੇ ਪਾਕਿ ਦੇ ਹੱਕ ‘ਚ ਨਾਅਰੇ

ਕੋਟਕਪੂਰਾ ‘ਚ ਕਸ਼ਮੀਰ ਤੋਂ ਮੰਗਵਾਏ ਸੇਬਾਂ ‘ਤੇ ਲਿਖੇ ਮਿਲੇ ਭਾਰਤ ਵਿਰੋਧੀ ਤੇ ਪਾਕਿ ਦੇ ਹੱਕ ‘ਚ ਨਾਅਰੇ

ਫ਼ਰੀਦਕੋਟ, (ਖ਼ਬਰ ਵਾਲੇ ਬਿਊਰੋ): ਕੋਟਕਪੂਰਾ 'ਚ ਸੇਬਾਂ ਦੀ ਇਕ ਪੇਟੀ 'ਚੋਂ ਸੇਬਾਂ 'ਤੇ ਭਾਰਤੀ ਵਿਰੋਧੀ ਨਾਅਰੇ ਲਿਖੇ ਹੋਏ ਮਿਲੇ ਹਨ ਜਿਸ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।।ਇਸ ਦੇ ਨਾਲ ਹੀ ਕਈ ਸੇਬਾਂ 'ਤੇ ਪਾਕਿ ਦੇ ਹੱਕ 'ਚ ਲਿਖੇ ਨਾਅਰੇ ਵੀ ਮਿਲੇ ਹਨ। ਜਾਣਕਾਰੀ ਅਨੁਸਾਰ, ਇਨਾਂ ਸੇਬਾਂ ਦੀਆਂ ਪੇਟੀਆਂ ਦੀ ਸਪਲਾਈ ਕਸ਼ਮੀਰ ਤੋਂ ਹੋਈ ਹੈ।
ਦੁਕਾਨਦਾਰਾਂ ਨੇ ਦਸਿਆ ਕਿ ਕਸ਼ਮੀਰ ਤੋਂ ਸੇਬਾਂ ਦੀ ਸਿੱਧੀ ਸਪਲਾਈ ਕੋਟਕਪੂਰਾ ਲਈ ਹੁੰਦੀ ਹੈ ਤੇ ਇਨਾਂ ਦੀ ਪੇਮੈਂਟ ਵੀ ਪਹਿਲਾਂ ਕਰ ਦਿੱਤੀ ਜਾਂਦੀ ਹੈ।
ਉਧਰ ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਕਸ਼ਮੀਰੀ ਵਪਾਰੀਆਂ ਦੇ ਇਸ ਰਵਈਏ ਕਾਰਨ ਉਨਾਂ ਦੀ ਮਾਰਕੀਟ ਕਸ਼ਮੀਰੀ ਵਪਾਰੀਆਂ ਦਾ ਬਾਈਕਾਟ ਕਰੇਗੀ ਤੇ ਕਸ਼ਮੀਰ ਤੋਂ ਸੇਬ ਮੰਗਵਾਉਣੇ ਬੰਦ ਕਰ ਦਿੱਤੇ ਜਾਣਗੇ।