• Home
  • ਪੰਜਾਬ ਦੇ ਮੁਲਾਜ਼ਮਾਂ ਦੇ ਖਾਤੇ ‘ਚ ਤਕਨੀਕੀ ਗ਼ਲਤੀ ਕਾਰਨ ਜਮਾਂ ਹੋਈ ਡਬਲ ਤਨਖ਼ਾਹ

ਪੰਜਾਬ ਦੇ ਮੁਲਾਜ਼ਮਾਂ ਦੇ ਖਾਤੇ ‘ਚ ਤਕਨੀਕੀ ਗ਼ਲਤੀ ਕਾਰਨ ਜਮਾਂ ਹੋਈ ਡਬਲ ਤਨਖ਼ਾਹ

ਚੰਡੀਗੜ : ਪੰਜਾਬ ਵਿਚ ਕਈ ਸਰਕਾਰੀ ਮੁਲਾਜ਼ਮ ਉਤਸ਼ਾਹਿਤ ਸਨ ਕਿਉਂਕਿ ਅਕਤੂਬਰ ਮਹੀਨੇ ਦੀ ਤਨਖ਼ਾਹ ਦੋ ਵਾਰ ਉਨਾਂ ਦੇ ਖਾਤੇ ਵਿਚ ਜਮਾਂ ਹੋ ਗਈ। ਉਨਾਂ ਨੂੰ ਲੱਗਿਆ ਕਿ ਇਹ ਸ਼ਾਇਦ ਦੀਵਾਲੀ ਬੋਨਸ ਹੈ ਪਰ ਬਾਅਦ ਵਿੱਚ ਪਤਾ ਲੱਗਾ ਕਿ ਤਨਖਾਹ ਗਲਤੀ ਨਾਲ ਜਮਾਂ ਹੋ ਗਈ ਹੈ। ਮੁਲਾਜ਼ਮਾਂ ਨੂੰ ਦੱਸਿਆ ਗਿਆ ਕਿ ਇਹ ਤਨਖਾਹ ਗਲਤੀ ਨਾਲ ਉਨ•ਾਂ ਦੇ ਬੈਂਕ ਖਾਤੇ ਵਿੱਚ ਜਮਾਂ ਹੋ ਗਈ ਸੀ ਅਤੇ ਉਨਾਂ ਨੂੰ ਇਹ ਵਾਪਸ ਕਰਨੀ ਪਵੇਗੀ।
ਅੰਮ੍ਰਿਤਸਰ ਦੇ ਜ਼ਿਲਾ ਤਨਖਾਹ ਅਫਸਰ ਏ.ਕੇ. ਮੇਨੀ ਨੇ ਸਾਰੇ ਸਰਕਾਰੀ ਦਫਤਰਾਂ ਦੇ ਮੁਖੀ ਨੂੰ ਭੇਜੀ ਇਕ ਨੋਟਿਸ ਵਿੱਚ ਕਿਹਾ ਕਿ ਦੋ ਤਨਖਾਹਾਂ ਗਲਤੀ ਨਾਲ ਜਮਾਂ ਹੋ ਗਈਆਂ ਹਨ ਅਤੇ ਛੇਤੀ ਹੀ ਇੱਕ ਤਨਖਾਹ ਵਾਪਸ ਲੈ ਲਿਆ ਜਾਵੇਗਾ।
ਇਸ ਤੋਂ ਇਲਾਵਾ ਇਹ ਗ਼ਲਤੀ ਕਿਸੇ ਇੱਕ ਜ਼ਿਲੇ 'ਚ ਨਹੀਂ ਹੋਈ ਸਗੋਂ ਪੂਰੇ ਪੰਜਾਬ 'ਚ ਹੋਈ ਹੈ ਤੇ ਸਬੰਧਤ ਵਿਭਾਗ ਆਪਣੇ ਕਰਮਚਾਰੀਆਂ ਨੂੰ ਵਾਰ ਵਾਰ ਕਹਿ ਰਹੇ ਹਨ ਕਿ ਤਕਨੀਕੀ ਗ਼ਲਤੀ ਕਾਰਨ ਦੁਗਣੀ ਤਨਖਾਹ ਆ ਗਈ ਹੈ ਤੇ ਇਹ ਕਢਵਾਈ ਨਾ ਜਾਵੇ।
ਪਟਿਆਲਾ ਦੇ ਖ਼ਜਾਨਾ ਅਫ਼ਸਰ ਨੇ ਬਕਾਇਦਾ ਪੱਤਰ ਲਿਖ ਕੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਇਹ ਸਾਫ਼ਟਵੇਅਰ ਦੀ ਤਕਨੀਕੀ ਗਲਤੀ ਕਾਰਨ ਹੋਇਆ ਹੈ ਇਸ ਲਈ ਵਾਧੂ ਤਨਖ਼ਾਹ ਨੂੰ ਨਾ ਕਢਵਾਇਆ ਜਾਵੇ।