• Home
  • ਪੰਜਾਬ ਸਰਕਾਰ ਦੀਆਂ ਵਿਭਾਗੀ ਪ੍ਰੀਖਿਆਵਾਂ ਫਰਵਰੀ 25 ਤੋਂ ਮਾਰਚ 2 ਤੱਕ

ਪੰਜਾਬ ਸਰਕਾਰ ਦੀਆਂ ਵਿਭਾਗੀ ਪ੍ਰੀਖਿਆਵਾਂ ਫਰਵਰੀ 25 ਤੋਂ ਮਾਰਚ 2 ਤੱਕ

ਚੰਡੀਗੜ•, 5 ਫਰਵਰੀ :
ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਦੀਆਂ ਸਹਾਇਕ ਕਮਿਸ਼ਨਰਜ਼, ਵਾਧੂ ਸਹਾਇਕ ਕਮਿਸ਼ਨਰਜ਼/ਆਈ.ਪੀ.ਐਸ.ਅਧਿਕਾਰੀਆਂ, ਤਹਿਸੀਲਦਾਰਾਂ/ਮਾਲ ਅਧਿਕਾਰੀਆਂ ਅਤੇ ਹੋਰਨਾਂ ਵਿਭਾਗਾਂ ਲਈ ਵਿਭਾਗੀ ਪ੍ਰੀਖਿਆਵਾਂ 25 ਫਰਵਰੀ ਤੋਂ 2 ਮਾਰਚ, 2019 ਤੱਕ ਹੋਣਗੀਆਂ।
ਉਨ•ਾਂ ਕਿਹਾ ਕਿ ਜੋ ਅਧਿਕਾਰੀ ਉਕਤ ਵਿਭਾਗੀ ਪ੍ਰੀਖਿਆਵਾਂ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਨ•ਾਂ ਅਧਿਕਾਰੀਆਂ ਨੂੰ ਆਪਣੀਆਂ ਅਰਜ਼ੀਆਂ 15 ਫਰਵਰੀ, 2019 ਤੱਕ ਆਪਣੇ ਸਬੰਧਤ ਵਿਭਾਗਾਂ ਰਾਹੀਂ ਉਕਤ ਪ੍ਰੀਖਿਆਵਾਂ ਲਈ ਅਧਿਕਾਰਤ ਪ੍ਰੋਫਾਰਮੇ ਵਿੱਚ ਪੰਜਾਬ ਸਰਕਾਰ ਦੇ ਸਕੱਤਰ, ਡਿਪਾਰਟਮੈਂਟ ਆਫ ਪ੍ਰਸੋਨਲ ਐਂਡ ਸੈਕਰਟਰੀ, ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਕਮੇਟੀ (ਪੀ.ਸੀ.ਐਸ. ਬ੍ਰਾਂਚ) ਨੂੰ ਭੇਜਣੀਆਂ ਹੋਣਗੀਆਂ। ਉਨ•ਾਂ ਇਹ ਵੀ ਦੱਸਿਆ ਕਿ ਕਿਸੇ ਵੀ ਸਥਿਤੀ ਵਿੱਚ ਡਾਇਰੈਕਟ ਐਪਲੀਕੇਸ਼ਨ ਮੰਨਜ਼ੂਰ ਨਹੀਂ ਕੀਤੀ ਜਾਵੇਗੀ ਅਤੇ ਅਧੂਰੀਆਂ ਅਰਜ਼ੀਆਂ ਨੂੰ ਖਾਰਜ ਕੀਤਾ ਜਾਵੇਗਾ ਅਤੇ ਅਜਿਹੀਆਂ ਅਰਜ਼ੀਆਂ ਲਈ ਕੋਈ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਇਸ ਲਈ ਸਿੱਧੇ ਤੌਰ 'ਤੇ ਸਬੰਧਤ ਬਿਨੈਕਾਰ ਜਿੰਮੇਵਾਰ ਹੋਵੇਗਾ।
ਅੱਗੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਜੇ ਕਿਸੇ ਉਮੀਦਵਾਰ ਨੂੰ 20 ਫਰਵਰੀ, 2019 ਤੱਕ ਆਪਣਾ ਰੋਲ ਨੰਬਰ ਨਹੀਂ ਮਿਲਦਾ ਤਾਂ ਉਹ ਈ-ਮੇਲ (pcsbranch0gmail.com) 'ਤੇ ਜਾਂ ਟੈਲੀਫੋਨ ਨੰਬਰ 0172-2740553 ਜ਼ਰੀਏ ਪੀ.ਸੀ.ਐਸ. ਬ੍ਰਾਂਚ ਨਾਲ ਸੰਪਰਕ ਕਰ ਸਕਦੇ ਹਨ। ਉਮੀਦਵਾਰਾਂ ਲਈ ਹੋਰ ਦਿਸ਼ਾ-ਨਿਰਦੇਸ਼ਾਂ 'ਤੇ ਚਾਨਣਾ ਪਾਉਂਦਿਆਂ ਉਨ•ਾਂ ਕਿਹਾ ਕਿ ਇੱਕ ਵਾਰ ਪੀ੍ਰਖਿਆ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਪੀ੍ਰਖਿਆ ਹਾਲ ਵਿੱਚ ਦਾਖ਼ਲ ਹੋਣ ਦੀ ਮੰਨਜ਼ੂਰੀ ਨਹੀਂ ਦਿੱਤੀ ਜਾਵੇਗੀ। ਉਨ•ਾਂ ਉਮੀਦਵਾਰਾਂ ਨੂੰ ਪੀ੍ਰਖਿਆ ਹਾਲ ਵਿੱਚ ਸਹਾਇਤਾ ਲਈ ਕਿਸੇ ਵੀ ਤਰ•ਾਂ ਦੇ ਉਪਰਕਰਣ ਜਿਵੇਂ ਮੋਬਾਇਲ ਫੋਨ, ਕੈਲਕੂਲੇਟਰ ਜਾਂ ਹੋਰ ਇਲੈਕਟ੍ਰਾਨਿਕ ਉਪਕਰਣ ਲਿਆਉਣ ਵਿਰੁੱਧ ਵੀ ਸਾਵਧਾਨ ਕੀਤਾ। ਅਥਾਰਟੀਆਂ ਵੱਲੋਂ ਮੋਬਾਇਲ ਫੋਨਾਂ/ਇਲੈਕਟ੍ਰਾਨਿਕ ਉਪਕਰਣ ਨੂੰ ਸੁਰੱਖਿਅਤ ਜਮ•ਾਂ ਕਰਵਾਉਣ ਲਈ ਕੋਈ ਵੀ ਸਹੂਲਤ ਨਹੀਂ ਪ੍ਰਦਾਨ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਉਮੀਦਵਾਰਾਂ  ਨੂੰ ਮੈਨੂਅਲ, ਕੋਡਜ਼, ਐਕਟਜ਼ ਜਾਂ ਰੂਲਜ਼ ਸਬੰਧੀ ਕਿਤਾਬਚਾ ਲਿਆਉਣ ਦੀ ਇਜ਼ਾਜ਼ਤ ਹੋਵੇਗੀ ਜੋ ਐਨੋਟੇਟਡ ਰੂਪ ਵਿੱਚ ਨਾ ਹੋਵੇ। ਅਥਾਰਟੀਆਂ ਵੱਲੋਂ ਅਜਿਹੀ ਕਿਸੇ ਵੀ ਕਿਸਮ ਦਾ ਕਿਤਾਬਚਾ ਉਮੀਦਵਾਰਾਂ ਨੂੰ ਮੁਹੱਇਆ ਨਹੀਂ ਕਰਵਾਇਆ ਜਾਵੇਗਾ ਅਤੇ ਪ੍ਰੀਖਿਆ ਵਿੱਚ ਸਿਰਫ਼ ਨੀਲੀ ਜਾਂ ਨੀਲੀ-ਕਾਲੀ ਸ਼ਿਆਹੀ ਵਾਲੇ ਪੈੱਨ ਦੀ ਵਰਤੋਂ ਦੀ ਹੀ ਇਜਾਜ਼ਤ ਹੋਵੇਗੀ।
ਬੁਲਾਰੇ ਨੇ ਕਿਹਾ ਕਿ ਪੀ੍ਰਖਿਆ ਹਾਲ ਵਿੱਚ ਬੀੜੀ/ਸਿਗਰਟ ਦੀ ਵਰਤੋਂ ਦੀ ਸਖ਼ਤ ਮਨਾਹੀ ਹੈ। ਉਮੀਦਵਾਰ ਕਿਸੇ ਵੀ ਕੀਮਤ 'ਤੇ ਆਪਣਾ ਨਾਮ ਜਾਂ ਧਾਰਮਿਕ ਚਿੰਨ• ਜਿਵੇਂ ਓਮ, ਏਕ ਓਂਕਾਰ, ਅੱਲਾਹ-ਹੂ-ਅਕਬਰ ਆਦਿ ਨਹੀਂ ਲਿਖਣਗੇ ਜੋ ਉਮੀਦਵਾਰ ਜਾਂ ਸੰਭਾਵਿਤ ਪ੍ਰੀਖਿਅਕ ਦੇ ਧਰਮ ਦਾ ਪ੍ਰਤੀਕ ਹੋਵੇ। ਉਨ•ਾਂ ਕਿਹਾ ਕਿ ਉਮੀਦਵਾਰ ਦੇ ਧਰਮ ਜਾਂ ਭਾਈਚਾਰੇ ਨੂੰ ਦਰਸਾਉਂਦਾ ਹੋਰ ਕੋਈ ਵੀ ਚਿੰਨ• ਜਾਂ ਨਿਸ਼ਾਨ ਬਣਾਉਣ ਦੀ ਆਗਿਆ ਨਹੀਂ ਹੋਵੇਗੀ ਅਤੇ ਨਾਲ ਹੀ ਜੇ ਕੋਈ ਉਮੀਦਵਾਰ ਪ੍ਰੀਖਿਆ ਵਿੱਚ ਨਕਲ, ਹਦਾਇਤਾਂ ਦਾ ਉਲੰਘਣ ਜਾਂ ਹੋਰ ਕੋਈ ਵਰਜਿਤ ਕਾਰਜ ਕਰਦਾ ਪਾਇਆ ਗਿਆ ਤਾਂ ਅਜਿਹੇ ਉਮੀਦਵਾਰ ਨੂੰ ਪੇਪਰ ਮੁਕੰਮਲ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਅਜਿਹੇ ਉਮਦੀਵਾਰ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ ਅਤੇ ਅਨੁਸ਼ਾਸ਼ਨੀ ਕਾਰਵਾਈ ਵੀ ਕੀਤੀ ਜਾਵੇਗੀ।