• Home
  • ਐਸ.ਪੀ. ਵਲੋਂ ਲੜਕੀ ਨੂੰ ਪ੍ਰੇਸ਼ਾਨ ਕਰਨ ਦਾ ਮਾਮਲਾ : ਮੁੰਖ ਮੰਤਰੀ ਤੇ ਡੀਜੀਪੀ ਦੇ ਧਿਆਨ ‘ਚ ਲਿਆਵਾਂਗਾ ਮਾਮਲਾ -ਬੈਂਸ

ਐਸ.ਪੀ. ਵਲੋਂ ਲੜਕੀ ਨੂੰ ਪ੍ਰੇਸ਼ਾਨ ਕਰਨ ਦਾ ਮਾਮਲਾ : ਮੁੰਖ ਮੰਤਰੀ ਤੇ ਡੀਜੀਪੀ ਦੇ ਧਿਆਨ ‘ਚ ਲਿਆਵਾਂਗਾ ਮਾਮਲਾ -ਬੈਂਸ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਚੰਡੀਗੜ ਵਿੱਚ ਜ਼ੀ ਪੰਜਾਬ ਚੈਨਲ ਵਲੋਂ ਆਯੋਜਤ ਪ੍ਰੋਗਰਾਮ ਵਿੱਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ 'ਤੇ ਐਸ ਪੀ ਵਲੋਂ ਲੜਕੀ ਨੂੰ ਪਰੇਸ਼ਾਨ ਕਰਨ ਦੇ ਮਾਮਲੇ ਨੂੰ ਉਠਾਇਆ।

ਬੈਂਸ ਨੇ ਕਿਹਾ ਕਿ ਪੀੜਤਾ ਨੇ ਆਪਣੀ ਸ਼ਿਕਾਇਤ ਦੇ ਨਿਪਟਾਰੇ ਲਈ ਉਨਾਂ ਤਕ ਪਹੁੰਚ ਕੀਤੀ ਸੀ ਤੇ ਪੀੜਤਾ ਨੇ ਦੱਸਿਆ ਕਿ ਉਸ ਨੂੰ ਨਾ ਸਿਰਫ਼ ਧਮਕੀਆਂ ਮਿਲ ਰਹੀਆਂ ਹਨ ਤੇ ਸਗੋਂ ਉਸ ਦਾ ਫੇਸਬੁੱਕ ਖਾਤਾ ਵੀ ਬੰਦ ਹੋ ਗਿਆ ਹੈ।

ਇਸ ਮੁੱਦੇ ਬਾਰੇ ਦੱਸਦਿਆਂ ਬੈਂਸ ਨੇ ਕਿਹਾ ਕਿ ਉਨਾਂ ਅਧਿਕਾਰੀਆਂ ਨੂੰ ਸਮਾਂਬੱਧ ਜਾਂਚ ਕਰਵਾਉਣ ਲਈ ਕਿਹਾ ਹੈ। ਬੈਂਸ ਨੇ ਅੱਗੇ ਕਿਹਾ ਕਿ ਪੀੜਤਾ ਨੇ ਨਿੱਜੀ ਤੌਰ 'ਤੇ ਮੈਨੂੰ ਸੰਪਰਕ ਕੀਤਾ ਹੈ ਅਤੇ ਉਸ ਨੇ ਸਾਰੀ ਸਥਿਤੀ ਬਾਰੇ ਦੱਸਿਆ। ਜੇ ਲੋੜ ਪਈ ਤਾਂ ਮੈਂ ਨਿੱਜੀ ਤੌਰ 'ਤੇ ਇਸ ਮਾਮਲੇ ਨੂੰ ਮੁੱਖ ਮੰਤਰੀ ਅਤੇ ਡੀ.ਜੀ.ਪੀ. ਅੱਗੇ ਲੈ ਕੇ ਜਾਵਾਂਗਾ।