• Home
  • ਭਗਵੰਤ ਮਾਨ, ਰਾਜਸਥਾਨ ਪੁੱਜਾ ….!

ਭਗਵੰਤ ਮਾਨ, ਰਾਜਸਥਾਨ ਪੁੱਜਾ ….!

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ )- ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਐਮ ਪੀ ਭਗਵੰਤ ਮਾਨ ਨੇ ਰਾਜਸਥਾਨ ਵਿਚ ਹੋ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵੱਲੋ ਆਪਣੀ ਡਿਊਟੀ ਸੰਭਾਲ ਲਈ ਹੈ।  ਭਗਵੰਤ ਮਾਨ ਨੂੰ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹਾ ਸ੍ਰੀ ਗੰਗਾਨਗਰ ਅਤੇ ਹਨੂੰਮਾਨਗੜ੍ਹ ਵਿਚ ਮੋਰਚੇ ਲਾਉਣ ਲਈ ਕਿਹਾ ਗਿਆ ਹੈ।  ਦੋਹਾ ਜ਼ਿਲ੍ਹਿਆਂ ਵਿਚ ਵਿਧਾਨ ਸਭਾ ਦੀਆਂ 18 ਸੀਟਾਂ ਹਨ ਅਤੇ ਪੰਜਾਬੀਆਂ ਦੀ ਅਬਾਦੀ ਵੀ ਚੋਖੀ ਹੈ।  ਇਕ ਦਿਨ ਪਹਿਲਾ ਹੀ ਮਾਨ ਨੇ ਜੈਤਸਰ ਮੰਡੀ ਵਿਚ ਪਾਰਟੀ ਦੇ ਉਮੀਦਵਾਰ ਸਤ ਪ੍ਰਕਾਸ਼ ਸਿਹਾਗ ਦੇ ਹੱਕ ਵਿਚ ਰੈਲੀ ਕਰਕੇ ਰੌਣਕਾਂ ਲਾਈਆਂ। ਮਾਨ ਨੇ ਭਾਜਪਾ ਅਤੇ ਕਾਂਗਰਸ ਦੇ ਰਾਜਸਥਾਨ ਆਗੂਆਂ ਦੀ ਵੀ ਰੱਜਵੀਂ ਨਿੰਦਾ ਕੀਤੀ।