• Home
  • ਚੰਡੀਗੜ ਪੁਲਿਸ ਤੋਂ ਬਚ ਕੇ ਨਿਕਲੇ ਅਕਾਲੀ ਮੁੱਖ ਮੰਤਰੀ ਦੀ ਨਿੱਜੀ ਸੁਰੱਖਿਆ ਨੇ ਰੋਕੇ

ਚੰਡੀਗੜ ਪੁਲਿਸ ਤੋਂ ਬਚ ਕੇ ਨਿਕਲੇ ਅਕਾਲੀ ਮੁੱਖ ਮੰਤਰੀ ਦੀ ਨਿੱਜੀ ਸੁਰੱਖਿਆ ਨੇ ਰੋਕੇ

ਚੰਡੀਗੜ : ਅਚਨਚੇਤ ਕਿਤਾਬ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਵਲੋਂ ਸੁਖਬੀਰ ਬਾਦਲ ਦੀ ਅਗਵਾਈ 'ਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕੀਤਾ ਗਿਆ। ਇਸ ਮੌਕੇ ਭਾਵੇਂ ਕਈ ਹਲਕਾ ਇੰਚਾਰਜ ਵੀ ਸੱਦੇ ਹੋਏ ਸਨ। ਸੁਖਬੀਰ ਦੀ ਅਗਵਾਈ 'ਚ ਮੁਜਾਹਰਾਕਾਰੀਆਂ ਨੇ ਚੰਡੀਗੜ ਪੁਲਿਸ ਦਾ ਘੇਰਾ ਤੋੜ ਕੇ ਜਦੋਂ ਮੁੱਖ ਮੰਤਰੀ ਦੀ ਕੋਠੀ ਨੇੜੇ ਪਹੁੰਚੇ ਤਾਂ ਉਥੇ ਮੁੱਖ ਮੰਤਰੀ ਦੀ ਨਿੱਜੀ ਸੁਰੱਖਿਆ ਨੇ ਆਪਣੀਆਂ ਗੱਡੀਆਂ ਮੂਹਰੇ ਲਾ ਕੇ ਤੇ ਖ਼ੁਦ ਅੱਗੇ ਹੋ ਕੇ ਮੁਜਾਹਰਾਕਾਰੀਆਂ ਨੂੰ ਰੋਕਿਆ।