• Home
  • ਬੋਰਡ ਦੇ ਚੇਅਰਮੈਨ ਨੇ ਪ੍ਰੀਖਿਆ ਚ ਨਕਲ ਰੋਕਣ ਲਈ ਮੀਟਿੰਗ ਚ ਬਣਾਈ ਵਿਉਂਤਬੰਦੀ

ਬੋਰਡ ਦੇ ਚੇਅਰਮੈਨ ਨੇ ਪ੍ਰੀਖਿਆ ਚ ਨਕਲ ਰੋਕਣ ਲਈ ਮੀਟਿੰਗ ਚ ਬਣਾਈ ਵਿਉਂਤਬੰਦੀ

ਐੱਸ.ਏ.ਐੱਸ ਨਗਰ, 07 ਜਨਵਰੀ-( ਜਗਮੋਹਨ ਸੰਧੂ ) :   ਨਕਲ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਜਿਸ ਦੀ ਸ਼ੁਰੂਆਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਵੱਲੋਂ ਫਿਰੋਜ਼ਪੁਰ ਤੋਂ ਕੀਤੀ ਗਈ ਸੀ, ਦੇ ਸਬੰਧ ਵਿੱਚ ਅੱਜ ਸ੍ਰੀ ਕਲੋਹੀਆ ਦੀ ਪ੍ਰਧਾਨਗੀ ਹੇਠ ਟ੍ਰਿਪਲ ਐਮ. ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਵਿੱਖੇ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦਾ ਮੁੱਖ ਉਦੇਸ਼ ਪੰਜਾਬ ਵਿੱਚ ਨਕਲ ਦੇ ਕੋੜ ਉੱਤੇ ਠੱਲ ਪਾਉਣਾ ਸੀ|


ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਕਲੋਹੀਆ ਵੱਲੋਂ ਦੱਸਿਆ ਗਿਆ ਕਿ  ਪੰਜਾਬ ਸਕੂਲ ਸਿੱਖਿਆ ਬੋਰਡ ਨਕਲ ਮੁਕਤ ਪ੍ਰੀਖਿਆਵਾਂ ਕਰਵਾਉਣ ਲਈ ਅੱਣ-ਥਕ ਕੋਸ਼ਿਸ਼ਾਂ ਕਰ ਰਿਹਾ ਹੈ| ਕਲੋਹੀਆ ਵੱਲੋਂ ਇਹ ਵੀ ਕਿਹਾ ਗਿਆ ਕਿ ਉੱਨ੍ਹਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪ੍ਰੀਖਿਆਵਾਂ ਸੁਚੱਜੇ ਢੰਗ ਨਾਲ ਕਰਵਾਉਣ ਲਈ ਆ ਰਹੀਆਂ ਓਕੜਾਂ ਦੇ ਨਿਪਟਾਰੇ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ| ਇਸ ਸਬੰਧ ਵਿੱਚ ਹਰ ਜ਼ਿਲ੍ਹੇ ਲਈ ਇਕ ਵੱਖਰਾ ਨੋਡਲ ਅਫਸਰ ਲਗਾਇਆ ਗਿਆ ਹੈ| ਜਿਨ੍ਹਾਂ  ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਫਰਨੀਚਰ ਠੀਕ ਹੋਣ ਦੀ ਰਿਪੋਰਟ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ| ਇਸ ਦੇ ਨਾਲ-ਨਾਲ ਲਗਾਏ ਗਏ ਨੋਡਲ ਅਫਸਰਾਂ ਵੱਲੋਂ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਜ਼ਮੀਨੀ ਪੱਧਰ ਉੱਤੇ ਹਲਾਤਾਂ ਤੇ ਨਜ਼ਰ ਰੱਖੀ ਜਾਵੇਗੀ ਤਾਂ ਜੋ ਕਿਸੇ ਵੀ ਓਕੜ ਨੂੰ ਜਲਦੀ ਤੋਂ ਜਲਦੀ ਹਲ ਕੀਤਾ ਜਾ ਸਕੇ| ਇਸ ਦੇ ਨਾਲ-ਨਾਲ ਇਸ ਵਾਰ ਕੰਟਰੋਲਰ ਪ੍ਰੀਖਿਆਵਾਂ ਦੇ ਸਟਾਫ ਦੇ ਨਾਲ ਚੇਅਰਮੈਨ ਦਫਤਰ, ਵਾਈਸ ਚੇਅਰਮੈਨ ਦਫਤਰ ਅਤੇ ਸਕੱਤਰ ਦਫਤਰ ਤੋਂ ਵੀ ਸਟਾਫ ਕੰਟਰੋਲ ਰੂਮ ਵਿੱਚ ਲਗਾਇਆ ਜਾਵੇਗਾ|
ਸਿੱਖਿਆ ਬੋਰਡ ਵੱਲੋਂ ਇਸ ਵਾਰ ਨਕਲ ਦੀ ਰੋਕਥਾਮ ਲਈ ਵਿਸ਼ੇਸ਼ ਦਸਤੇ ਵੀ ਪ੍ਰੀਖਿਆ ਸੈਂਟਰਾਂ  ਵਿੱਚ ਭੇਜੇ ਜਾਣਗੇ|  ਮੀਟਿੰਗਾਂ ਵਿੱਚ ਸ੍ਰੀ ਕਲੋਹੀਆ ਵੱਲੋਂ ਸਕੂਲਾਂ ਦੇ ਨੁਮਾਇੰਦੇਆਂ ਨਾਲ ਵੀ ਗੱਲ ਬਾਤ ਕੀਤੀ ਗਈ ਅਤੇ ਉਨ੍ਹਾਂ ਦੀ ਮੁਸ਼ਕਲਾਂ ਵੀ ਸੁਣੀਆਂ ਅਤੇ ਕਿਹਾ ਗਿਆ ਕਿ ਬੋਰਡ ਵੱਲੋਂ ਬਣਾਈ ਜਾ ਰਹੀ ਨਕਲ ਰੋਕਣ ਵਿਰਧ ਨੀਤੀ ਵਿੱਚ ਉਨ੍ਹਾਂ ਦੇ ਸੁਝਾਅ ਵਿਚਾਰੇ ਜਾਣਗੇ |  ਇਸ ਦੌਰਾਨ ਸ੍ਰੀਮਤੀ ਸੁਖਵਿੰਦਰ ਕੌਰ ਸਰੋਇਆ ਕੰਟਰੋਲਰ ਪ੍ਰੀਖਿਆਵਾਂ, ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਮੋਹਨ ਸਿੰਘ ਲਹਿਲ, ਸਾਹਾਇਕ ਸਕੱਤਰ ਕਮ ਨੋਡਲ ਅਫਸਰ ਹੁਸ਼ਿਆਰਪੁਰ ਸ਼੍ਰੀ ਨਰੰਜਨ ਲਾਲ ਮਾਹੀ, ਸਹਾਇਕ ਸਕੱਤਰ ਕੰਡਕਟ ਸ਼੍ਰੀ ਮਹਿੰਦਰ ਸਿੰਘ, ਸੁਪਰਡੰਟ ਸ਼੍ਰੀ ਗੁਲਸ਼ਨ ਅਰੁੜਾ ਜ਼ਿਲ੍ਹਾ ਮੈਨੈਜਰ ਲਲਿਤ ਕੁਮਾਰ, ਅਤੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਵੀ ਮੀਟਿੰਗ ਵਿੱਚ ਮੌਜੂਦ ਸਨ|