• Home
  • ਜੀ.ਐਸ.ਟੀ ਕਾਊਂਸਲ ਨੇ ਛੋਟੇ ਵਪਾਰੀਆਂ ਨੂੰ ਦਿੱਤੀ ਵੱਡੀ ਰਾਹਤ-ਇੱਕ ਵਾਰ ਫਾਈਲ ਕਰਨੀ ਪਵੇਗੀ ਜੀ.ਐਸ.ਟੀ

ਜੀ.ਐਸ.ਟੀ ਕਾਊਂਸਲ ਨੇ ਛੋਟੇ ਵਪਾਰੀਆਂ ਨੂੰ ਦਿੱਤੀ ਵੱਡੀ ਰਾਹਤ-ਇੱਕ ਵਾਰ ਫਾਈਲ ਕਰਨੀ ਪਵੇਗੀ ਜੀ.ਐਸ.ਟੀ

ਨਵੀਂ ਦਿੱਲੀ: ਜੀ ਐਸ ਟੀ ਕਾਊਂਸਲ ਨੇ ਛੋਟੇ ਵਪਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਕੰਪੋਜੀਸ਼ਨ ਸਕੀਮ ਦਾ ਦਾਇਰਾ ਵਧਾ ਦਿੱਤਾ ਹੈ। ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੀਤੀ ਤੇ ਦਸਿਆ ਕਿ ਹੁਣ ਕੰਪੋਜੀਸ਼ਨ ਸਕੀਮ ਤਹਿਤ ਟੈਕਸ ਫਾਈਲ ਕਰਨ ਦੀ ਸੀਮਾ 1 ਕਰੋੜ ਰੁਪਏ ਤੋਂ 1.5 ਕਰੋੜ ਰੁਪਏ ਕਰ ਦਿੱਤੀ ਗਈ ਹੈ। ਉਨਾਂ ਦਸਿਆ ਕਿ ਹੁਣ ਸਾਲ 'ਚ ਇੱਕ ਵਾਰ ਹੀ ਜੀ ਐਸ ਟੀ ਫਾਈਲ ਕਰਨੀ ਪਵੇਗੀ। ਇਸ ਦੇ ਨਾਲ ਹੀ 30 ਲੱਖ ਤਕ ਦਾ ਵਪਾਰ ਕਰਨ ਵਾਲੇ ਵਪਾਰੀਆਂ ਨੂੰ ਜੀ ਐਸ ਟੀ 'ਚੋਂ ਬਾਹਰ ਕੱਢ ਦਿੱਤਾ ਗਿਆ ਹੈ ਤੇ ਹੁਣ 40 ਲੱਖ ਰੁਪਏ ਟਰਨ ਓਵਰ ਵਾਲੇ ਵਪਾਰੀਆਂ ਨੂੰ ਟੈਕਸ ਨਹੀਂ ਭਰਨਾ ਪਵੇਗਾ।
ਜੇਤਲੀ ਨੇ ਦਸਿਆ ਕਿ ਸਰਵਿਸ ਸੈਕਟਰ ਅਧੀਨ ਜਿਹੜੀਆਂ ਯੂਨਿਟਾਂ 50 ਲੱਖ ਰੁਪਏ ਦਾ ਕਾਰਜ ਕਰਦੀਆਂ ਹਨ, ਉਨਾਂ ਨੂੰ ਵੀ ਜੀ ਐਸ ਟੀ ਅਧੀਨ ਲਿਆਂਦਾ ਗਿਆ ਹੈ। ਇਨਾਂ ਉਪਰ 6 ਫੀ ਸਦੀ ਟੈਕਸ ਲੱਗਿਆ ਕਰੇਗਾ।