• Home
  • ਬੁਮਰਾ ਦਾ ਓਵਰ ਥਰੋ ਲੰਮੇ ਸਮੇਂ ਤਕ ਯਾਦ ਰਹੇਗਾ : ਕੁੱਕ

ਬੁਮਰਾ ਦਾ ਓਵਰ ਥਰੋ ਲੰਮੇ ਸਮੇਂ ਤਕ ਯਾਦ ਰਹੇਗਾ : ਕੁੱਕ

ਲੰਡਨ, (ਖ਼ਬਰ ਵਾਲੇ ਬਿਊਰੋ):।ਭਾਰਤ ਅਤੇ ਇੰਗਲੈਂਡ ਵਿਚਕਾਰ ਕ੍ਰਿਕਟ ਟੈਸਟ ਲੜੀ ਦਾ ਆਖ਼ਰੀ ਮੈਚ ਚੱਲ ਰਿਹਾ ਹੈ। ਇਸ ਮੈਚ ਤੋਂ ਬਾਅਦ ਇੰਗਲੈਂਡ ਦਾ ਮਹਾਨ ਬੱਲੇਬਾਜ਼ ਅਲਿਸਟਰ ਕੁੱਕ ਕ੍ਰਿਕਟ ਨੂੰ ਅਲਵਿਦਾ ਆਖ ਦੇਵੇਗਾ। ਕੁੱਕ ਦਾ ਸੰਨਿਆਸ ਵੀ ਯਾਦਗਾਰ ਰਹੇਗਾ ਕਿਉਂਕਿ ਉਸ ਨੇ ਆਪਣੀ ਵਿਦਾਇਗੀ 'ਤੇ ਵੀ ਟੀਮ ਨੂੰ ਸੈਂਕੜੇ ਦਾ ਤੋਹਫ਼ਾ ਦਿਤਾ ਹੈ। ਭਾਰਤ ਵਿਰੁਧ 2006 'ਚ ਟੈਸਟ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕੁੱਕ ਨੇ ਪਹਿਲੇ ਮੈਚ 'ਚ ਵੀ ਸੈਂਕੜਾ ਬਣਾਇਆ ਸੀ ਤੇ ਭਾਰਤ ਵਿਰੁਧ ਖੇਡ ਰਹੇ ਕੁੱਕ ਨੇ ਫਿਰ ਸੈਂਕੜਾ ਬਣਾਇਆ ਹੈ। ਦਰਅਸਲ ਕੁੱਕ ਦੇ ਇਸ ਸੈਂਕੜਾ ਬਣਾਉਣ 'ਚ ਭਾਰਤੀ ਖਿਡਾਰੀ ਜਸਪ੍ਰੀਤ ਬੁਮਰਾ ਦਾ ਅਹਿਮ ਯੋਗਦਾਨ ਰਿਹਾ। ਜਿਸ ਵੇਲੇ ਕੁੱਕ ਸੈਂਕੜੇ ਦੇ ਨੇੜੇ ਪਹੁੰਚ ਕੇ ਪੂਰੀ ਤਰਾਂ ਨਰਵਸ ਨਜ਼ਰ ਆ ਰਿਹਾ ਸੀ ਉਸ ਵੇਲੇ ਬੁਮਰਾ ਨੇ ਓਵਰ ਥਰੋ ਮਾਰ ਦਿਤਾ ਤੇ ਕੁੱਕ ਦਾ ਸੈਂਕੜਾ ਪੂਰਾ ਹੋ ਗਿਆ। ਦਿਨ ਦੀ ਖੇਡ ਖ਼ਤਮ ਹੋਣ ਤੋਂ ਬਾਅਦ ਕੁੱਕ ਨੇ ਕਿਹਾ ਕਿ ਬੁਮਰਾ ਦਾ ਓਵਰ ਥਰੋ ਲੰਮੇ ਸਮੇਂ ਤਕ ਯਾਦ ਰਹੇਗਾ ਕਿਉਕਿ ਮੈਂ ਸੈਂਕੜੇ ਲਈ ਕਾਹਲਾ ਪਿਆ ਹੋਇਆ ਸੀ ਪਰ ਬੁਮਰਾ ਨੇ ਮੇਰਾ ਕੰਮ ਆਸਾਨ ਕਰ ਦਿਤਾ।