• Home
  • ਅਕਾਲੀ ਦਲ ਨੂੰ ਝਟਕਾ: ਭੋਲਾ ਸਿੰਘ ਵਿਰਕ ਨੇ ਫੜਿਆ ਖਹਿਰਾ ਦਾ ਹੱਥ

ਅਕਾਲੀ ਦਲ ਨੂੰ ਝਟਕਾ: ਭੋਲਾ ਸਿੰਘ ਵਿਰਕ ਨੇ ਫੜਿਆ ਖਹਿਰਾ ਦਾ ਹੱਥ

ਬਰਨਾਲਾ, (ਖ਼ਬਰ ਵਾਲੇ ਬਿਊਰੋ): ਪਿਛਲੇ ਕਈ ਦਿਨਾਂ ਤੋਂ ਅਕਾਲੀ ਦਲ ਨੂੰ ਸਿਆਸੀ ਝਟਕੇ ਲੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।। ਅੱਜ ਅਕਾਲੀ ਦਲ ਨੂੰ ਤਾਜ਼ਾ ਝਟਕਾ ਉਸ ਸਮੇਂ ਲੱਗਾ ਜਦੋਂ ਬਰਨਾਲਾ ਦੇ ਮੰਨੇ-ਪ੍ਰਮੰਨੇ ਅਕਾਲੀ ਆਗੂ ਤੇ ਸਾਬਕਾ ਮਾਰਕਿਟ ਕਮੇਟੀ ਦੇ ਚੇਅਰਮੈਨ ਭੋਲਾ ਸਿੰਘ ਵਿਰਕ ਨੇ ਖਹਿਰਾ ਧੜੇ ਦਾ ਹੱਥ ਫੜ ਲਿਆ।। ਆਪਣੀ ਅਨਦੇਖੀ ਕਰਨ ਲਈ ਭੋਲਾ ਸਿੰਘ ਨੇ ਅਕਾਲੀ ਦਲ ਖਿਲਾਫ ਰੱਜ ਕੇ ਭੜਾਸ ਕੱਢੀ।

ਭਾਵੇਂ ਭੋਲਾ ਸਿੰਘ ਵਿਰਕ ਹਾਲੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਨਹੀਂ ਹੋਏ ਪਰ ਉਮੀਦ ਹੈ ਉਹ ਜਲਦੀ ਹੀ 'ਆਪ' ਦਾ ਹੱਥ ਫੜ ਸਕਦੇ ਹਨ।। ਪ੍ਰੈਸ ਕਾਨਫਰੰਸ ਕਰਦਿਆਂ ਸੁਖਪਾਲ ਖਹਿਰਾ ਨੇ ਦੱਸਿਆ ਕਿ ਭੋਲਾ ਸਿੰਘ 7 ਅਕਤੂਬਰ ਨੂੰ ਅਕਾਲੀਆਂ ਦੀ ਰੈਲੀ 'ਚ ਜਾਣ ਦੀ ਥਾਂ ਬਰਗਾੜੀ ਮਾਰਚ 'ਚ ਸ਼ਾਮਲ ਹੋਣਗੇ।