• Home
  • ਅਜੀਬ ਸਿਆਸਤ : ਮਹਾਤਮਾ ਗਾਂਧੀ ‘ਤੇ ਬਣੀ ਫਿਲਮ ਨੂੰ ਭਾਰਤ ‘ਚ ਨਹੀਂ ਹੋਵੇਗੀ ਰਿਲੀਜ਼-ਨਿਰਮਾਤਾਵਾਂ ਨੂੰ ਮਿਲੀ ਧਮਕੀ

ਅਜੀਬ ਸਿਆਸਤ : ਮਹਾਤਮਾ ਗਾਂਧੀ ‘ਤੇ ਬਣੀ ਫਿਲਮ ਨੂੰ ਭਾਰਤ ‘ਚ ਨਹੀਂ ਹੋਵੇਗੀ ਰਿਲੀਜ਼-ਨਿਰਮਾਤਾਵਾਂ ਨੂੰ ਮਿਲੀ ਧਮਕੀ

ਮੁੰਬਈ : ਭਾਰਤ ਵਿੱਚ ਹੁਣ ਕਲਾ ਦੀ ਦੁਨੀਆਂ ਨੂੰ ਵੀ ਸਿਆਸਤ ਪ੍ਰਭਾਵਿਤ ਕਰਨ ਲੱਗ ਗਈ ਹੈ। ਕਦੇ ਸੱਤਾਧਾਰੀ ਘਿਰ ਦੇ ਇਸ਼ਾਰੇ 'ਤੇ ਕੋਈ ਫਿਲਮ ਰਿਲੀਜ਼ ਕਰ ਦਿੱਤੀ ਜਾਂਦੀ ਹੈ ਤੇ ਕਦੇ ਕੋਈ ਫਿਲਮ ਰੋਕ ਦਿੱਤੀ ਜਾਂਦੀ ਹੈ। ਮਹਾਤਮਾ ਗਾਂਧੀ ਦੀ ਬਰਸੀ ਯਾਨੀ 30 ਜਨਵਰੀ ਨੂੰ ਫ਼ਿਲਮ 'ਦ ਗਾਂਧੀ ਮਰਡਰ' ਨੂੰ ਦੁਨੀਆਂ ਭਰ ਵਿਚ ਰਿਲੀਜ਼ ਕੀਤਾ ਜਾ ਰਿਹਾ ਹੈ ਪਰ ਅਜੀਬ ਗੱਲ ਇਹ ਹੈ ਕਿ ਇਸ ਫਿਲਮ ਦੀ ਭਾਰਤ ਵਿਚ ਰਿਲੀਜ਼ ਰੱਦ ਕਰ ਦਿਤੀ ਗਈਆਂ ਹੈ। ਫਿਲਮ 'ਦ ਗਾਂਧੀ ਮਰਡਰ'  ਦੇ ਨਿਰਮਾਤਾਵਾਂ ਨੂੰ ਕੁੱਝ ਲੋਕਾਂ ਨੇ ਧਮਕੀ ਦਿਤੀ ਹੈ। ਫਿਲਮ ਦੀ ਨਿਰਮਾਤਾ ਲਕਸ਼ਮੀ ਆਰ. ਅਇਯਰ ਨੇ ਇਕ ਇੰਟਰਵਿਊ ਵਿਚ ਕਿਹਾ ਹੈ ਕਿ ਅਸੀਂ 'ਦ ਗਾਂਧੀ ਮਰਡਰ' ਨੂੰ ਭਾਰਤ ਵਿਚ ਰਿਲੀਜ਼ ਨਾ ਕਰਨ ਦਾ ਫ਼ੈਸਲਾ ਲਿਆ ਹੈ। ਭਾਰਤ ਇਕ ਵੱਡਾ ਬਾਜ਼ਾਰ ਹੈ ਅਤੇ ਇੱਥੇ ਹਰ ਤਰਾਂ ਦੇ ਲੋਕ ਹਨ। ਬਦਕਿਸਮਤੀ ਨਾਲ ਕੁੱਝ ਸ਼ਰਾਰਤੀ ਤੱਤਾਂ ਨੇ ਨਿਰਮਾਤਾ ਅਤੇ ਨਿਰਦੇਸ਼ਕ ਨੂੰ ਧਮਕੀ ਦਿਤੀ ਹੈ, ਜਿਸ ਵਿਚ ਸਰੀਰਕ ਰੂਪ ਤੋਂ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਸ਼ਾਮਲ ਹੈ। 
ਕਰੀਮ ਤਰੈਦਿਆ ਅਤੇ ਯੂਏਈ ਸਥਿਤ ਨਿਰਦੇਸ਼ਕ ਪੰਕਜ ਸਹਿਗਲ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਵਿਚ ਮਹਾਤਮਾ ਗਾਂਧੀ ਦੀ 30 ਜਨਵਰੀ 1948 ਨੂੰ ਹੋਈ ਹੱਤਿਆ ਦੇ ਪਿੱਛੇ ਦੀ ਅਸਲੀ ਸੱਚਾਈ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਇਯਰ ਨੇ ਕਿਹਾ ਹੈ ਕਿ ਕੇਂਦਰੀ ਫਿਲਮ ਸੈਂਸਰ ਬੋਰਡ ਨੇ ਪਿਛਲੇ ਸਾਲ ਇਸ ਨੂੰ ਮਨਜ਼ੂਰੀ ਦੇ ਦਿਤੀ ਸੀ ਪਰ ਕੁਝ ਲੋਕ ਇਸ ਨੂੰ ਭਾਰਤ ਵਿੱਚ ਜਾਰੀ ਨਹੀਂ ਹੋਣ ਦੇਣਾ ਚਾਹੁੰਦੇ।