• Home
  • ਕਾਂਗਰਸੀ ਆਗੂਆਂ ਵੱਲੋਂ 84 ਦੇ ਮੁੱਦੇ ‘ਤੇ ਰਾਹੁਲ ਦਾ ਬਚਾਅ, ਬਾਦਲਾਂ ‘ਤੇ ਲਾਇਆ ਰਣਜੀਤ ਸਿੰਘ ਰਿਪੋਰਟ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼

ਕਾਂਗਰਸੀ ਆਗੂਆਂ ਵੱਲੋਂ 84 ਦੇ ਮੁੱਦੇ ‘ਤੇ ਰਾਹੁਲ ਦਾ ਬਚਾਅ, ਬਾਦਲਾਂ ‘ਤੇ ਲਾਇਆ ਰਣਜੀਤ ਸਿੰਘ ਰਿਪੋਰਟ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼

ਚੰਡੀਗੜ•, (ਖ਼ਬਰ ਵਾਲੇ ਬਿਊਰੋ)
ਪੰਜਾਬ ਤੋਂ ਸੀਨੀਅਰ ਕਾਂਗਰਸੀ ਆਗੂਆਂ ਅਤੇ ਮੰਤਰੀਆਂ ਵੱਲੋਂ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੁਆਰਾ 84 ਦੇ ਦੰਗਿਆਂ ਬਾਰੇ ਲੰਡਨ ਵਿੱਚ ਦਿੱਤੇ ਗਏ ਬਿਆਨ ਦਾ ਅੱਜ ਬਚਾਅ ਕੀਤਾ ਗਿਆ। ਉਨ•ਾਂ ਦੋਸ਼ ਲਾਏ ਕਿ ਬਰਗਾੜੀ ਬੇਅਦਬੀ ਮਾਮਲੇ ਅਤੇ ਇਸ ਤੋਂ ਬਾਅਦ ਕੋਟਕਪੂਰਾ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਦੇ ਕਤਲੇਆਮ ਵਿੱਚ ਇੰਨ•ਾਂ ਦੀ ਭੂਮਿਕਾ ਜੱਗ ਜਾਹਿਰ ਹੋਣ ਕਾਰਨ ਅਕਾਲੀਆਂ ਵੱਲੋਂ ਜਾਣਬੁੱਝ ਕੇ ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ-ਮੋੜ ਕੇ ਪੇਸ਼ ਕੀਤਾ ਗਿਆ ਹੈ ਤਾਂ ਜੋ ਲੋਕਾਂ ਦਾ ਧਿਆਨ ਭਟਕਾ ਸਕਣ।
ਅੱਜ ਇਥੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਇੰਨ•ਾਂ ਆਗੂਆਂ ਨੇ ਕਿਹਾ ਕਿ ਬਾਦਲ ਪਰਿਵਾਰ ਜਿਸ ਵਿਚ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸ਼ਾਮਿਲ ਹਨ, ਸ੍ਰੀ ਰਾਹੁਲ ਗਾਂਧੀ ਦੇ ਬਿਆਨ ਨੂੰ ਤਰੋੜ-ਮਰੋੜ ਕੇ ਪੇਸ਼ ਕਰ ਰਹੇ ਹਨ ਤਾਂ ਜੋ ਇੰਨ•ਾਂ ਲਈ ਮੌਤ ਦੀ ਘੰਟੀ ਸਾਬਿਤ ਹੋਣ ਜਾ ਰਹੀ ਜਸਟਿਸ ਰਣਜੀਤ ਸਿੰਘ ਰਿਪੋਰਟ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ।
ਕਾਂਗਰਸ ਦੇ ਸੀਨੀਅਰ ਆਗੂ ਤੇ ਮੰਤਰੀ ਜਿੰਨਾਂ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਕੁਲਜੀਤ ਸਿੰਘ ਨਾਗਰਾ ਸ਼ਾਮਿਲ ਹਨ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨੇ ਸਿੱਧੇ ਤੇ ਸਾਫ ਤੌਰ 'ਤੇ ਇੰਨ•ਾਂ ਦੰਗਿਆਂ ਦੀ ਅਲੋਚਨਾ ਕੀਤੀ ਹੈ। ਉਨ•ਾਂ ਕਿਹਾ ਕਿ ਸ੍ਰੀਮਤੀ ਸੋਨੀਆ ਗਾਂਧੀ ਨੇ ਨਿੱਜੀ ਤੌਰ 'ਤੇ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਮੁਆਫ਼ੀ ਮੰਗੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਵੀ ਇਸ ਮੁੱਦ 'ਤੇ ਅਫ਼ਸੋਸ ਪ੍ਰਗਟ ਕੀਤਾ ਜਾ ਚੁੱਕਾ ਹੈ। ਉਨ•ਾਂ ਕਿਹਾ ਕਿ ਹੁਣ ਸ੍ਰੀ ਰਾਹੁਲ ਗਾਂਧੀ ਨੂੰ ਇਸ ਮੁੱਦੇ ਵਿੱਚ ਖਿੱਚਣਾ ਅਤਿਅੰਤ ਨਿੰਦਣਯੋਗ ਹੈ।
ਇੰਨ•ਾਂ ਆਗੂਆਂ ਨੇ ਕਿਹਾ, ''ਆਮ ਤੌਰ 'ਤੇ ਤਾਂ ਬਾਦਲਾਂ ਵੱਲੋਂ '84 ਦੇ ਮੁੱਦੇ ਨੂੰ ਸਿਰਫ ਚੋਣਾਂ ਦੌਰਾਨ ਹੀ ਵਰਤਿਆ ਜਾਂਦਾ ਹੈ, ਪਰ ਇਸ ਵਾਰ ਇਹ ਇਸ ਤੋਂ ਵੀ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਬਰਗਾੜੀ ਮਾਮਲੇ ਵਿੱਚ ਇੰਨ•ਾਂ ਬਾਰੇ ਹੋਏ ਖੁਲਾਸੇ ਸਦਕਾ ਹੁਣ ਇੰਨ•ਾਂ ਦੇ ਸਿਆਸੀ ਜੀਵਨ ਦਾ ਅੰਤ ਹੋਣਾ ਤੈਅ ਹੈ ਅਤੇ ਇਸ ਲਈ ਹੁਣ ਇਹ ਘਿਨਾਉਣੀਆਂ ਹਰਕਤਾਂ 'ਤੇ ਉੱਤਰ ਆਏ ਹਨ।''
ਉਨ•ਾਂ ਕਿਹਾ ਕਿ ਬਾਦਲ ਹੁਣ ਬੜੀ ਚਲਾਕੀ ਨਾਲ ਧਿਆਨ ਭਟਕਾਊ ਰਣਨੀਤੀ ਦਾ ਆਸਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸੀ ਆਗੂਆਂ ਨੇ ਇਹ ਆਖਦਿਆਂ ਕਿ ਬਾਦਲ ਹਮੇਸ਼ਾਂ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਕਿਹਾ, ''ਇਸ ਵਾਰ ਬਾਦਲਾਂ ਨੇ ਬਹੁਤ ਦੇਰ ਕਰ ਦਿੱਤੀ ਹੈ। ਆਪਣੀ ਚਮੜੀ ਦਮੜੀ ਬਚਾਉਣ ਲਈ ਇੰਨ•ਾਂ ਵੱਲੋਂ ਬਰਗਾੜੀ ਵਿੱਚ ਬੇਅਦਬੀ ਵਰਗੀਆਂ ਘਣਾਉਣੀਆਂ ਘਟਨਾਵਾਂ ਕਰਵਾਉਣ ਤੱਕ ਡਿੱਗ ਪੈਣ ਨੂੰ ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ।''
ਬਾਦਲਾਂ ਨੂੰ ਆਪਣੇ ਬਚਾਅ ਲਈ ਹੋਰ ਕੋਈ ਵਧੀਆ ਹੀਲਾ ਕਰਨ ਦੀ ਸਲਾਹ ਦਿੰਦਿਆਂ ਇੰਨ•ਾਂ ਆਗੂਆਂ ਨੇ ਕਿਹਾ, ''ਸੌਮਵਾਰ ਆ ਲੈਣ ਦਓ, ਬਾਦਲਾਂ ਨੂੰ ਭੱਜਣ ਲਈ ਰਾਹ ਨਹੀਂ ਲੱਭੇਗਾ ਕਿਉਂਕਿ ਇਹ ਪਤਾ ਲੱਗਦਿਆਂ ਹੀ ਕਿ ਸੌੜੇ ਸਿਆਸੀ ਹਿਤਾਂ ਲਈ ਕਿਸ ਤਰ•ਾਂ ਇਹ ਬੇਅਦਬੀਆਂ ਤੇ ਕਤਲ ਕਰਵਾਉਣ ਵਰਗੀਆਂ ਘਿਣਾਉਣੀਆਂ ਹਰਕਤਾਂ 'ਤੇ ਉੱਤਰ ਆਏ ਸਨ, ਪੰਜਾਬ ਦੇ ਲੋਕ ਅਤੇ ਖਾਸਕਰ ਸਿੱਖ ਇੰਨ•ਾਂ ਨੂੰ ਕਟਿਹਰੇ ਵਿੱਚ ਖੜ•ਾ ਕਰਨਗੇ।''