• Home
  • ਸਾਧੂਆਂ ਨੂੰ ਨਿਪੁੰਸਕ ਬਣਾਉਣ ਵਾਲੇ ਕੇਸ ‘ਚ ਡੇਰਾ ਮੁਖੀ ਨੂੰ ਨਿਯਮਿਤ ਜ਼ਮਾਨਤ ਮਿਲੀ-ਨਹੀਂ ਆਏਗਾ ਜੇਲ ‘ਚੋਂ ਬਾਹਰ

ਸਾਧੂਆਂ ਨੂੰ ਨਿਪੁੰਸਕ ਬਣਾਉਣ ਵਾਲੇ ਕੇਸ ‘ਚ ਡੇਰਾ ਮੁਖੀ ਨੂੰ ਨਿਯਮਿਤ ਜ਼ਮਾਨਤ ਮਿਲੀ-ਨਹੀਂ ਆਏਗਾ ਜੇਲ ‘ਚੋਂ ਬਾਹਰ

ਪੰਚਕੂਲਾ, (ਖ਼ਬਰ ਵਾਲੇ ਬਿਊਰੋ):-ਪਿਛਲੇ ਕਈ ਸਾਲਾਂ ਤੋਂ ਵਿਵਾਦਾਂ 'ਚ ਚਲਦੇ ਆ ਰਹੇ ਤੇ ਹੁਣ ਜੇਲ 'ਚ ਜੀਵਨ ਬਸਰ ਕਰ ਰਹੇ ਸੌਦਾ ਸਾਧ ਨੂੰ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਨਿਯਮਿਤ ਜ਼ਮਾਨਤ ਦੇ ਦਿੱਤੀ ਹੈ। ਸੌਦਾ ਸਾਧ ਦੇ ਵਕੀਲਾਂ ਨੇ ਇਸ ਕੇਸ ਅਦਾਲਤ 'ਚ ਜ਼ਮਾਨਤ ਪਟੀਸ਼ਨ ਲਗਾਈ ਸੀ ਜਿਸ 'ਤੇ ਫ਼ੈਸਲਾ ਸੁਣਾਉਂਦਿਆਂ ਸੌਦਾ ਸਾਧ ਨੂੰ ਨਿਯਮਿਤ ਜ਼ਮਾਨਤ ਦੇ ਦਿੱਤੀ ਹੈ।
ਭਾਵੇਂ ਸੌਦਾ ਸਾਧ ਨੂੰ ਇਸ ਕੇਸ 'ਚ ਜ਼ਮਾਨਤ ਮਿਲ ਗਈ ਹੈ ਪਰ ਫਿਲਹਾਲ ਬਾਹਰ ਨਹੀਂ ਆ ਸਕੇਗਾ ਕਿਉਂਕਿ ਬਲਾਤਕਾਰ ਕੇਸ 'ਚ ਉਹ ਜੇਲ 'ਚ ਹੀ ਰਹੇਗਾ।
ਦਸ ਦਈਏ ਪੰਚਕੂਲਾ ਸੀਬੀਆਈ ਅਦਾਲਤ ਨੇ ਹੀ ਸੌਦਾ ਸਾਧ ਨੂੰ ਬਲਾਤਕਾਰ ਮਾਮਲੇ 'ਚ ਸਜ਼ਾ ਸੁਣਾਈ ਸੀ।