• Home
  • ਵੱਡੀ ਖਬਰ :- ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਵੱਲੋਂ ਅਸਤੀਫ਼ਾ-ਮਜੀਠੀਆ ਖਿਲਾਫ ਵੀ ਦਿੱਤਾ ਸੀ ਬਿਆਨ

ਵੱਡੀ ਖਬਰ :- ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਵੱਲੋਂ ਅਸਤੀਫ਼ਾ-ਮਜੀਠੀਆ ਖਿਲਾਫ ਵੀ ਦਿੱਤਾ ਸੀ ਬਿਆਨ

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਪੰਜਾਬ ਦੇ ਹਾਈ ਪ੍ਰੋਫਾਈਲ ਭੋਲਾ ਡਰੱਗ ਕੇਸ ਦੀ ਜਾਂਚ ਕਰ ਰਹੇ ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । ਅਸਤੀਫਾ ਕਿਉਂ ਦਿੱਤਾ ਇਸ ਬਾਰੇ ਅਜੇ ਵੇਰਵੇ ਆਉਣੇ ਬਾਕੀ ਹਨ ।

ਦੱਸ ਦਈਏ ਕਿ ਇਹ ਭੋਲਾ ਡਰੱਗ ਕੇਸ ਦੀ ਪੜਤਾਲ ਕਰ ਰਹੇ ਸਨ ,ਇਸ ਵਿੱਚ ਡਰੱਗ ਕੇਸ ਦੇ ਸੂਤਰਧਾਰ ਜਗਦੀਸ਼ ਭੋਲਾ ਵੱਲੋਂ ਈਡੀ ਨੂੰ ਦਿੱਤੇ ਬਿਆਨਾਂ ਚ ਬਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਨਾਮਜ਼ਦ ਕਰਵਾਇਆ  ਗਿਆ ਸੀ । ਪਿਛਲੇ ਦਿਨੀਂ ਨਿਰੰਜਨ ਸਿੰਘ ਵੱਲੋਂ ਸੀਬੀਆਈ ਦੀ ਅਦਾਲਤ ਵਿੱਚ ਬਿਕਰਮ ਮਜੀਠੀਆ ਵਿਰੁੱਧ ਆਪਣੇ ਬਿਆਨ ਵੀ ਦਰਜ ਕਰਾਏ ਸਨ ਕਿ ਮਜੀਠੀਆ ਨੂੰ ਪੜਤਾਲ ਲਈ ਵਾਰ ਵਾਰ  ਬੁਲਾਇਆ  ਗਿਆ ਉਹ ਇਸ ਕੇਸ ਦੀ ਪੜਤਾਲ ਚ ਸ਼ਾਮਿਲ ਨਹੀਂ ਹੋਇਆ ।